31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਹਿੰਦੂ ਵੈੱਲਫੇਅਰ ਸੁਸਾਇਟੀ ਨੇ ਸ਼ਨੀ ਜੈਅੰਤੀ 'ਤੇ ਧਾਰਮਿਕ ਪ੍ਰੋਗਰਾਮ ਦਾ ਕੀਤਾ ਆਯੋਜਨ

ਅਜੀਤ ਡੈਸਕ 18-05-2026
ਪਠਾਨਕੋਟ, 17 ਮਈ (ਵਿਨੋਦ)-ਹਿੰਦੂ ਵੈਲਫੇਅਰ ਸੁਸਾਇਟੀ ਵਲੋਂ ਸ਼ਨੀ ਮੰਦਿਰ ਵਿਖੇ ਸ਼ਨੀ ਜਯੰਤੀ 'ਤੇ ਇਕ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਐਡਵੋਕੇਟ ਧੀਰਜ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਭਗਵਾਨ ਸ਼ਨੀ ਦੀ ਰਸਮੀ ਪੂਜਾ ਕੀਤੀ | ਇੰਜੀਨੀਅਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਨੀ ਜਯੰਤੀ ਹਰ ਸਾਲ ਜੇਠ ਮਹੀਨੇ ਦੀ ਨਵੀਂ ਚੰਦ ਦੀ ਤਰੀਕ ਨੂੰ ਮਨਾਈ ਜਾਂਦੀ ਹੈ | ਧਾਰਮਿਕ ਮਾਨਤਾਵਾਂ ਅਨੁਸਾਰ ਸ਼ਨੀ ਦੇਵ ਕਰਮਾਂ ਦੇ ਫਲ ਦੇਣ ਵਾਲੇ ਅਤੇ ਨਿਆਂ ਦੇ ਦੇਵਤਾ ਹਨ | ਇਹ ਤਿਉਹਾਰ ਭਗਵਾਨ ਸ਼ਨੀ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਕਈ ਸਾਲਾਂ ਬਾਅਦ ਇਸ ਸਾਲ ਸ਼ਨੀ ਜਯੰਤੀ ਸ਼ਨੀਵਾਰ (ਸ਼ਨੀਵਾਰ ਅਮਾਵਸਿਆ) ਨੂੰ ਪਈ, ਜਿਸ ਨਾਲ ਇਸ ਦੀ ਮਹੱਤਤਾ ਹੋਰ ਵੀ ਵੱਧ ਗਈ | ਉਨ੍ਹਾਂ ਦੱਸਿਆ ਕਿ ਅੱਜ ਸ਼ਰਧਾਲੂਆਂ ਨੇ ਸ਼ਨੀ ਦੇਵ ਨੂੰ ਸਰ੍ਹੋਂ ਦੇ ਤੇਲ ਨਾਲ ਅਭਿਸ਼ੇਕ ਕੀਤਾ ਅਤੇ ਮੰਤਰ ਦਾ ਜਾਪ ਕਰਕੇ ਭਗਵਾਨ ਸ਼ਨੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਧਾਰਮਿਕ ਪ੍ਰੋਗਰਾਮ ਵਿਚ ਅਜੈ ਸਲਵਾਨ, ਰਵਿੰਦਰ ਖੰਨਾ, ਦਿਨੇਸ਼ ਸ਼ਰਮਾ, ਰਮੇਸ਼ ਸ਼ਰਮਾ, ਭਗਵਾਨਦਾਸ, ਅਸ਼ਵਿਨ ਸ਼ਰਮਾ, ਰੇਣੂ, ਮਮਤਾ ਗੋਇਲ, ਰਾਕੇਸ਼ ਕੁਮਾਰ, ਸ਼ਾਲੂ, ਰਾਹੁਲ, ਪਵਨ ਸ਼ਰਮਾ, ਰਵੀ ਮਹਾਜਨ, ਅਰੁਣ ਮਹਾਜਨ, ਵਿਜੇ ਵਰਮਾ, ਰਾਕੇਸ਼ ਰਾਧੇ ਅਤੇ ਸ਼ਹਿਰ ਦੇ ਹੋਰ ਪਤਵੰਤੇ ਮੌਜੂਦ ਸਨ |
ਪਿਛਲੀ ਖ਼ਬਰ ਕੱਲ੍ਹ ਹੋਣਗੇ ਸੀਨੀਅਰ ਪੁਰਸ਼ ਮਲਟੀ-ਡੇ ਟੂਰਨਾਮੈਂਟ ਲਈ ਟ੍ਰਾਇਲ-ਕਿ੍ਕਟ ਐਸੋਸੀਏਸ਼ਨ ਪਠਾਨਕੋਟ <br/> ਅਗਲੀ ਖ਼ਬਰ ਸਰਕਾਰ ਹਰ ਫ਼ਰੰਟ 'ਤੇ ਸਾਬਤ ਹੋ ਰਹੀ ਅਸਫ਼ਲ-ਅਸ਼ੋਕ ਚੌਧਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।