02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਰਾਕੇਸ਼ ਪੋਪਲੀ ਅਬਜ਼ਰਵਰ ਗੁਰਦਾਸਪੁਰ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਹੋਏ ਨਤਮਸਤਕ

ਅਜੀਤ ਡੈਸਕ 20-05-2026
ਘੁਮਾਣ, 19 ਮਈ (ਬੰਮਰਾਹ)-ਨਗਰ ਕੌਂਸਲ ਦੀਆਂ ਚੋਣਾਂ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਲਗਾਏ ਗਏ ਅਬਜ਼ਰਵਰ, ਏ.ਸੀ.ਏ. ਗਮਾਂਢਾ (ਪੀਸੀਐਸ) ਸ੍ਰੀ ਰਾਕੇਸ਼ ਪੋਪਲੀ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਨੇ ਸ੍ਰੀ ਨਾਮਦੇਵ ਦਰਬਾਰ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ | ਇਸ ਮੌਕੇ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਦੇ ਸਕੱਤਰ ਸੁਖਜਿੰਦਰ ਸਿੰਘ ਲਾਲੀ ਵਲੋਂ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧ ਅਸਥਾਨ ਦੇ ਦਰਸ਼ਨ ਕਰਵਾਏ ਤੇ ਨਾਲ ਹੀ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ | ਸ੍ਰੀ ਰਾਕੇਸ਼ ਪੋਪਲੀ ਨੇ ਦਰਸ਼ਨ ਕਰਨ ਉਪਰੰਤ ਦੱਸਿਆ ਕਿ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲੀ ਹੈ | ਉਨ੍ਹਾਂ ਕਿਹਾ ਕਿ ਉਹ ਲੰਮਾ ਸਮਾਂ ਜਿੱਥੇ ਅੰਮਿ੍ਤਸਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਵਿਖੇ ਬਤੌਰ ਐੱਸ.ਡੀ.ਐੱਮ. ਸੇਵਾਵਾਂ ਨਿਭਾਅ ਕੇ ਗਏ ਹਨ, ਪਰ ਲੰਬੇ ਅਰਸੇ ਬਾਅਦ ਅੱਜ ਅਬਜ਼ਰਵਰ ਦੇ ਤੌਰ 'ਤੇ ਇਸ ਇਲਾਕੇ 'ਚ ਪਹੁੰਚਣ ਉਪਰੰਤ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਮੌਕੇ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਮੁੱਖ ਸਲਾਹਕਾਰ ਮਾਸਟਰ ਗੁਰਮੁਖ ਸਿੰਘ, ਬਾਬਾ ਬੇਅੰਤ ਸਿੰਘ ਅਚਿੰਤ, ਗੁਰਪ੍ਰੀਤ ਸਿੰਘ ਗੋਪੀ ਬਾਘੇ, ਪ੍ਰਭਜੋਤ ਸਿੰਘ ਮਾਰਕਿਟ ਕਮੇਟੀ, ਸ੍ਰੀ ਰਕੇਸ਼ ਕੁਮਾਰ, ਸ੍ਰੀ ਪੁਨੀਤ ਗੁਰਦਾਸਪੁਰ ਆਦ ਹਾਜ਼ਰ ਸਨ |
ਪਿਛਲੀ ਖ਼ਬਰ ਏ.ਟੀ.ਐੱਮ. ਮਸ਼ੀਨਾਂ ਵਿਚੋਂ ਪੈਸੇ ਖ਼ਤਮ - ਬੈਂਕਾਂ ਨਗਦੀ ਦੇਣ ਤੋਂ ਕਰ ਰਹੀਆਂ ਹਨ ਨਾਂਹ - ਲੋਕ ਪ੍ਰੇਸ਼ਾਨ ਅਗਲੀ ਖ਼ਬਰ ਮਾਨ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਦਿਨ-ਰਾਤ ਇਕ ਕੀਤਾ-ਸਰਪੰਚ ਸੁਖਦੇਵ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।