ਪਠਾਨਕੋਟ, 19 ਮਈ (ਸੁਮਿਤ)-ਪੀਠ ਪ੍ਰੀਸ਼ਦ ਅਦਿੱਤਿਆ ਵਾਹਿਨੀ ਆਨੰਦ ਵਾਹਿਨੀ ਸ਼ਾਖਾ ਖ਼ਾਨਪੁਰ ਮਨਵਾਲ ਵਲੋਂ ਰਾਈਜ਼ਿੰਗ ਸਟਾਰ ਮਾਡਰਨ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ ਤੇ ਸੰੁਦਰ ਕਾਂਡ ਪਾਠ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਸ਼ਾਖਾ ਪ੍ਰਧਾਨ ਨਿਰਮਲਾ ਦੇਵੀ ਤੇ ਮਹਾਂ ਮੰਤਰੀ ਸੁਦੇਸ਼ ਸ਼ਰਮਾ ਵਲੋਂ ਕੀਤੀ ਗਈ, ਜਦਕਿ ਸ਼ਾਖਾ ਦੀ ਮਾਰਗ ਦਰਸ਼ਕ ਸੁਧਾ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੀ | ਇਸ ਦੌਰਾਨ ਸਕੂਲ ਦੇ ਹੋਣਹਾਰ ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਆਪਣੀਆਂ-ਆਪਣੀਆਂ ਕਲਾਸਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਇਨਾਮ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ | ਉੱਥੇ ਹੀ ਸਕੂਲ ਦੇ ਪਿ੍ੰਸੀਪਲ ਦੀਵਾਨ ਚੰਦ ਸ਼ਰਮਾ ਅਤੇ ਡਾਇਰੈਕਟਰ ਨੀਲਮ ਸ਼ਰਮਾ ਨੇ ਸੰਸਥਾ ਦੀ ਪ੍ਰਸ਼ੰਸਾ ਕਰਦੇ ਹੋਏ ਧੰਨਵਾਦ ਪ੍ਰਗਟ ਕੀਤਾ | ਪ੍ਰੋਗਰਾਮ 'ਚ ਸਕੂਲ ਅਧਿਆਪਕ ਨੀਤੂ, ਮੋਨਾ, ਅਨੂ, ਆਰਤੀ, ਅਨੁਰਾਧਾ, ਸ਼੍ਰੇਆ, ਮਨੀਸ਼ਾ, ਰਚਨਾ, ਅੰਜਨਾ ਅਤੇ ਨੀਰੂ ਬਾਲਾ ਸਮੇਤ ਸ਼ਾਖਾ ਮੈਂਬਰ ਸੱਤਿਆ, ਸੁਦੇਸ਼, ਬੇਵੀ, ਕਮਲਾ, ਪਵਨ, ਪੂਨਮ, ਉਰਮਿਲਾ ਸ਼ਰਮਾ ਆਦਿ ਮੌਜੂਦ ਰਹੇ |