04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਿੰਡ ਦਰਬਾਹਨ ਵਿਖੇ ਨੁਕਸਾਨਿਆ ਗਿਆ ਪੁਲ ਕਿਸੇ ਵੱਡੇ ਹਾਦਸੇ ਨੰੂ ਦੇ ਰਿਹਾ ਸੱਦਾ <br/>

ਅਜੀਤ ਡੈਸਕ 20-05-2026
ਧਾਰਕਲਾਂ, 19 ਮਈ (ਨਰੇਸ਼ ਪਠਾਨੀਆ)-ਨੀਮ ਪਹਾੜੀ ਖੇਤਰ ਧਾਰਕਲਾਂ ਅਧੀਨ ਆਉਂਦੇ ਪਿੰਡ ਦਰਬਾਹਨ ਦੇ ਵਾਰਡ ਨੰਬਰ-3 ਮੁਹੱਲਾ ਗਰਨਾੜ ਨੰੂ ਜਾਣ ਵਾਲਾ ਸੰਪਰਕ ਮਾਰਗ ਕਾਫ਼ੀ ਖਸਤਾ ਹਾਲਤ ਵਿਚ ਹੈ | ਜਿਸ ਕਾਰਨ ਸਥਾਨਕ ਨਿਵਾਸੀਆਂ 'ਚ ਕਾਫ਼ੀ ਰੋਸ ਹੈ | ਵਾਰਡ ਨੰਬਰ-3 ਨਿਵਾਸੀ ਰਘੂਨਾਥ ਸਿੰਘ, ਮੇਲ ਸਿੰਘ, ਕ੍ਰਿਪਾਲ ਸਿੰਘ, ਰਾਮਪਾਲ ਅਤੇ ਗੋਕੁਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਨੰੂ ਜਾਣ ਵਾਲੀ ਸੰਪਰਕ ਸੜਕ ਦੀ ਹਾਲਤ ਕਾਫ਼ੀ ਖਸਤਾ ਹਾਲ ਹੈ ਤੇ ਸੰਪਰਕ ਮਾਰਗ ਵਿਚਕਾਰ ਇਕ ਬਰਸਾਤੀ ਨਾਲੇ 'ਤੇ ਪਿਆ ਪੁਲ ਹੇਠਾਂ ਤੋਂ ਕਾਫ਼ੀ ਖੁਰ ਚੁੱਕਾ ਹੈ ਤੇ ਬਰਸਾਤ ਦੌਰਾਨ ਭਾਰੀ ਮਾਤਰਾ 'ਚ ਇਸ ਨਾਲੇ ਵਿਚ ਪਾਣੀ ਗੁਜ਼ਰਦਾ ਹੈ | ਇਹ ਸੰਪਰਕ ਮਾਰਗ ਦਾ ਪੁਲ ਕਿਸੇ ਵੀ ਸਮੇਂ ਢਹਿ ਸਕਦਾ ਹੈ ਤੇ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਬੰਧਿਤ ਵਿਭਾਗ ਨੰੂ ਇਸ ਬਾਰੇ ਸੂਚਨਾ ਦੇ ਚੁੱਕੇ ਹਾਂ, ਪਰ ਵਿਭਾਗ ਵਲੋਂ ਕੋਈ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ | ਸਥਾਨਕ ਲੋਕਾਂ ਦੀ ਮੰਗ ਹੈ ਕਿ ਜਲਦ ਇਸ ਪੁਲ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਆਉਣ ਵਾਲੀ ਬਰਸਾਤ ਸਮੇਂ ਇਹ ਪੁਲ ਟੁੱਟ ਨਾ ਜਾਵੇ |

ਪਿਛਲੀ ਖ਼ਬਰ ਦੁਕਾਨ ਦਾ ਤਾਲਾ ਤੋੜ ਕੇ ਚੋਰਾਂ ਨੇ ਨਕਦੀ ਤੇ ਸਮਾਨ ਕੀਤਾ ਚੋਰੀ <br/> ਅਗਲੀ ਖ਼ਬਰ ਕਾਂਗਰਸ ਨੂੰ ਝਟਕਾ, ਜਥੇਦਾਰ ਮੋਹਨ ਸਿੰਘ ਦੀ ਅਗਵਾਈ ਹੇਠ ਕਈ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।