04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦੁਕਾਨ ਦਾ ਤਾਲਾ ਤੋੜ ਕੇ ਚੋਰਾਂ ਨੇ ਨਕਦੀ ਤੇ ਸਮਾਨ ਕੀਤਾ ਚੋਰੀ <br/>

ਅਜੀਤ ਡੈਸਕ 20-05-2026
ਤਾਰਾਗੜ੍ਹ, 19 ਮਈ (ਸੋਹਨ ਲਾਲ)-ਤਾਰਾਗੜ੍ਹ ਥਾਣਾ ਅਧੀਨ ਪੈਂਦੇ ਪਿੰਡ ਅਲੀ ਖਾਂ ਵਿਚ ਚੋਰਾਂ ਨੇ ਬੀਤੀ ਰਾਤ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਚੋਰ ਦੁਕਾਨ ਦਾ ਤਾਲਾ ਤੋੜ ਕੇ ਨਕਦੀ ਅਤੇ ਕਰਿਆਨੇ ਦਾ ਕਾਫ਼ੀ ਸਮਾਨ ਚੋਰੀ ਕਰਕੇ ਲੈ ਗਏ | ਚੋਰਾਂ ਨੇ ਦੁਕਾਨ 'ਤੇ ਪਏ ਸਸਤੇ ਸਮਾਨ ਨੂੰ ਛੱਡ ਮਹਿੰਗਾ ਸਮਾਨ ਚੋਰੀ ਕੀਤਾ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੀੜਤ ਦੁਕਾਨਦਾਰ ਨੀਰਜ ਸਿੰਘ ਪਿੰਡ ਅਲੀ ਖਾਂ ਨੇ ਦੱਸਿਆ ਕਿ ਅਲੀ ਖਾਂ ਤੋਂ ਦੀਨਾਨਗਰ ਜਾਣ ਵਾਲੀ ਮੇਨ ਸੜਕ 'ਤੇ ਐਚ.ਪੀ. ਪੰਪ ਦੇ ਨਜ਼ਦੀਕ ਕਰਿਆਨੇ ਦੀ ਦੁਕਾਨ ਕਰਦਾ ਹਾਂ | ਉਸ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਰਾਤ 10:30 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਅਤੇ ਸਵੇਰੇ 7 ਵਜੇ ਜਦ ਉਹ ਆਪਣੀ ਦੁਕਾਨ 'ਤੇ ਪਹੁੰਚਿਆ ਤਾਂ ਦੇਖਿਆ ਕਿ ਮੇਰੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਮੁੜਿਆ ਹੋਇਆ ਸੀ | ਉਸ ਨੇ ਦੱਸਿਆ ਕਿ ਜਦ ਮੈਂ ਅੰਦਰ ਜਾ ਕੇ ਦੇਖਿਆ ਤਾਂ ਮੇਰੇ ਗੱਲੇ ਵਿਚ ਪਏ 5300 ਰੁਪਏ ਗ਼ਾਇਬ ਸਨ ਅਤੇ ਭਾਰੀ ਮਾਤਰਾ ਵਿਚ ਮਹਿੰਗਾ ਕਰਿਆਨੇ ਦਾ ਸਮਾਨ ਗ਼ਾਇਬ ਸੀ | ਉਸ ਨੇ ਦੱਸਿਆ ਕਿ ਮੈਂ ਆਪਣੀ ਤਰਫ਼ੋਂ ਇੱਧਰ ਉੱਧਰ ਚੋਰਾਂ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਪਤਾ ਨਹੀਂ ਲਗਾ ਸਕਿਆ | ਇਸ ਤੋਂ ਬਾਅਦ ਮੈਂ ਤੁਰੰਤ ਪੁਲਿਸ ਨੂੰ ਆਪਣੀ ਦੁਕਾਨ 'ਤੇ ਹੋਈ ਚੋਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ | ਪੁਲਿਸ ਨੇ ਮਾਮਲਾ ਦਰਜ ਕਰਕੇ ਅਤੇ ਸੀ.ਸੀ.ਟੀ.ਵੀ. ਦੀ ਮਦਦ ਨਾਲ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਹੋਣਹਾਰ ਵਿਦਿਆਰਥਣ ਨੂੰ ਵਜ਼ੀਫਾ ਭੇਟ ਕਰਕੇ ਨਵ-ਨਿਯੁਕਤ ਵੀ.ਡੀ.ਜੀ-1 ਲਾਇਨ ਰਾਜੀਵ ਖੋਸਲਾ ਨੇ ਦਿੱਤਾ ਸਿੱਖਿਆ ਨੂੰ ਉਤਸ... ਅਗਲੀ ਖ਼ਬਰ ਪਿੰਡ ਦਰਬਾਹਨ ਵਿਖੇ ਨੁਕਸਾਨਿਆ ਗਿਆ ਪੁਲ ਕਿਸੇ ਵੱਡੇ ਹਾਦਸੇ ਨੰੂ ਦੇ ਰਿਹਾ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।