ਪਠਾਨਕੋਟ, 19 ਮਈ (ਸੰਧੂ)-ਲਾਇਨਜ਼ ਕਲੱਬ ਡਿਸਟਿ੍ਕਟ 321-ਡੀ ਦੇ ਨਵ-ਨਿਯੁਕਤ ਵੀ.ਡੀ.ਜੀ-1 ਲਾਇਨ ਰਾਜੀਵ ਖੋਸਲਾ ਨੇ ਆਪਣੇ ਜਨਮ ਦਿਨ ਮੌਕੇ ਸਮਾਜ ਸੇਵਾ ਦੀ ਮਿਸਾਲ ਕਾਇਮ ਕਰਦੇ ਹੋਏ ਇਕ ਹੋਣਹਾਰ ਵਿਦਿਆਰਥਣ ਨੂੰ ਉਸ ਦੀ ਅੱਗੇ ਦੀ ਪੜ੍ਹਾਈ ਲਈ ਵਜ਼ੀਫਾ ਭੇਟ ਕੀਤਾ | ਇਹ ਸਹਾਇਤਾ ਰਾਸ਼ੀ ਲਾਇਨ ਰਾਜੀਵ ਖੋਸਲਾ ਵਲੋਂ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦਿੱਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਲਾਇਨ ਰਾਜੀਵ ਖੋਸਲਾ ਨੇ ਕਿਹਾ ਕਿ ਬੱਚਿਆਂ, ਖ਼ਾਸ ਕਰਕੇ ਧੀਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ | ਲਾਇਨ ਵਿਜੈ ਪਾਸੀ ਨੇ ਹੋਣਹਾਰ ਵਿਦਿਆਰਥਣ ਨੂੰ ਦਿੱਤੇ ਗਏ ਵਜ਼ੀਫੇ ਲਈ ਲਾਇਨ ਰਾਜੀਵ ਖੋਸਲਾ ਦਾ ਧੰਨਵਾਦ ਕੀਤਾ | ਇਸ ਮੌਕੇ ਲਾਇਨ ਡਾ: ਕੇ.ਡੀ. ਸਿੰਘ, ਵਿਜੈ ਪਾਸੀ, ਜੀ.ਐਸ. ਸੇਠੀ, ਨਰਿੰਦਰ ਮਹਾਜਨ, ਅਜੈ ਮਹਾਜਨ, ਸਮੀਰ ਗੁਪਤਾ, ਸੰਜੀਵ ਗੁਪਤਾ, ਹਰਜੀਤ ਸਿੰਘ, ਸ਼ਰਨਜੀਤ ਸਿੰਘ, ਵਿਜੈ ਕੁਮਾਰ ਵਰਮਾ, ਨਰਿੰਦਰ ਗੁਪਤਾ, ਨਰਿੰਦਰ ਸਿੰਘ ਵਾਲੀਆ, ਰਾਕੇਸ਼ ਅਗਰਵਾਲ, ਅਜੈ ਪਾਲ ਸਿੰਘ, ਅਮਰਜੀਤ ਸਿੰਘ ਸਾਹਨੀ, ਪੰਕਜ ਮਹਿਤਾ, ਸਤੀਸ਼ ਸ਼ਰਮਾ, ਰਾਜੇਸ਼ ਸ਼ਰਮਾ ਅਤੇ ਰਚਿਤ ਖੰਨਾ ਆਦਿ ਹਾਜ਼ਰ ਸਨ |