22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕੁੱਟਮਾਰ ਦੇ ਦੋਸ਼ ਹੇਠ 2 ਵਿਅਕਤੀਆਂ ਸਮੇਤ ਔਰਤ ਖ਼ਿਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 27-05-2026
ਗੁਰਦਾਸਪੁਰ, 26 ਮਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਵਲੋਂ ਕੁੱਟਮਾਰ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਸਮੇਤ ਇਕ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੰੂ ਦਿੱਤੇ ਬਿਆਨਾਂ 'ਚ ਬਰਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗੋਹਤ ਪੋਖਰ ਨੇ ਦੱਸਿਆ ਕਿ 16 ਮਈ ਨੰੂ ਉਹ ਆਪਣੇ ਸਹੁਰੇ ਪਿੰਡ ਬਹਾਦਰ ਤੋਂ ਵਾਪਸ ਆਪਣੀ ਗੱਡੀ ਰਾਹੀਂ ਗੋਹਤ ਪੋਖਰ ਨੰੂ ਜਾ ਰਿਹਾ ਸੀ ਕਿ ਰਾਤ ਕਰੀਬ 7 ਵਜੇ ਜਦੋਂ ਉਹ ਨਵਾਂ ਪਿੰਡ ਬਹਾਦਰ ਨੇੜੇ ਮੰਦਿਰ ਬਾਬਾ ਢੇਰੂਆਣਾ ਵਿਖੇ ਪਹੁੰਚਾ ਤਾਂ ਉਥੇ ਦੁਕਾਨ ਅੱਗੇ ਰਸਤੇ 'ਚ ਇਕ ਸਕੂਟਰੀ ਖੜ੍ਹੀ ਸੀ ਤੇ ਉਸ ਨੇ ਆਪਣੀ ਗੱਡੀ ਲੰਘਾਉਣ ਲਈ ਰਸਤਾ ਨਾ ਹੋਣ ਕਾਰਨ ਹਾਰਨ ਮਾਰਨੇ ਸ਼ੁਰੂ ਕਰ ਦਿੱਤੇ | ਇੰਨੇ ਨੰੂ ਦੁਕਾਨਦਾਰ ਘੋਤੜਾ ਜਨਰਲ ਸਟੋਰ ਕੁਝ ਹੋਰ ਵਿਅਕਤੀਆਂ ਸਮੇਤ ਦੁਕਾਨ ਵਿਚੋਂ ਬਾਹਰ ਨਿਕਲਿਆ ਤੇ ਕਿਹਾ ਕਿ ਤੰੂ ਸਾਡੀ ਸਕੂਟਰੀ ਵਿਚ ਗੱਡੀ ਮਾਰੀ ਹੈ | ਇਸ ਗੱਲ ਨੰੂ ਲੈ ਕੇ ਉਨ੍ਹਾਂ ਦਾ ਆਪਸ ਵਿਚ ਤਕਰਾਰ ਹੋ ਗਿਆ ਅਤੇ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਪੁੱਤਰ ਵਿਰਸਾ ਸਿੰਘ, ਤਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਸਮੇਤ 2 ਅਣਪਛਾਤਿਆਂ ਨੇ ਇਕ ਸਲਾਹ ਹੋ ਕੇ ਉਸ ਦੀ ਕੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ | ਸ਼ਾਲਾ ਪੁਲਿਸ ਨੇ ਪੀੜਤ ਦੇ ਬਿਆਨਾਂ 'ਤੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਏ.ਡੀ.ਜੀ.ਪੀ. ਐਮ.ਐਫ. ਫਰੂਕੀ ਦਾ ਵਾਰਿਸ ਮਸੀਹ ਰਹੀਮਾਬਾਦ ਵਲੋਂ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਸੂਬੇਦਾਰ ਮੇਜਰ ਮਾਧੋ ਸਿੰਘ ਤੇ ਜਗਦੀਸ਼ ਕੌਰ ਨਮਿਤ ਅੰਤਿਮ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।