22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਏ.ਡੀ.ਜੀ.ਪੀ. ਐਮ.ਐਫ. ਫਰੂਕੀ ਦਾ ਵਾਰਿਸ ਮਸੀਹ ਰਹੀਮਾਬਾਦ ਵਲੋਂ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 27-05-2026
ਧਾਰੀਵਾਲ, 26 ਮਈ (ਜੇਮਸ ਨਾਹਰ)-ਪੂਰੀ ਦੁਨੀਆ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਂਦੀ ਈਦ-ਉੱਲ-ਜੂਹਾ (ਬਕਰੀਦ) ਦੇ ਪਵਿੱਤਰ ਦਿਹਾੜੇ ਮੌਕੇ ਵਾਰਿਸ ਮਸੀਹ ਰਹੀਮਾਂਬਾਦ ਪ੍ਰਧਾਨ ਆਲ ਇੰਡੀਆ ਘੱਟ ਗਿਣਤੀ ਤੇ ਦਲਿਤ ਸਾਂਝਾ ਫਰੰਟ ਅਤੇ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਦੇ ਸਾਬਕਾ ਡਾਇਰੈਕਟਰ ਵਲੋਂ ਏਡੀਜੀਪੀ ਸਟੇਟ ਆਰਮਡ ਪੁਲਿਸ ਜਲੰਧਰ ਤੇ ਵਾਧੂ ਚਾਰਜ ਜਨਤਕ ਸ਼ਿਕਾਇਤਾਂ ਅਫ਼ਸਰ ਤੇ ਚੋਣਾਂ ਤੇ ਸੱਭਿਆਚਾਰਕ ਗਤੀਵਿਧੀਆਂ ਲਈ ਨੋਡਲ ਅਫ਼ਸਰ ਐਮ.ਐਫ. ਫਰੂਕੀ ਨਾਲ ਉਨ੍ਹਾਂ ਦੇ ਦਫ਼ਤਰ ਜਲੰਧਰ ਵਿਖੇ ਵਿਸ਼ੇਸ਼ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਇਹ ਜਾਣਕਾਰੀ ਇੱਥੇ ਵਾਰਿਸ ਮਸੀਹ ਰਹੀਮਾਂਬਾਦ ਨੇ ਸਾਂਝੀ ਕਰਦਿਆਂ ਦੱਸਿਆ ਕਿ ਏਡੀਜੀਪੀ ਐਮ.ਐਫ. ਫਰੂਕੀ ਇਕ ਆਲਾ ਦਰਜੇ ਦੇ ਅਫਸਰ ਹਨ, ਜੋ ਕਿ ਹਰੇਕ ਦੀ ਬੜੇ ਹੀ ਵਧੀਆ ਤਰੀਕੇ ਨਾਲ ਮੁਸ਼ਕਿਲ ਨੂੰ ਸੁਣਦੇ ਹਨ ਅਤੇ ਆਪਣੀ ਚੰਗੀ ਸੂਝ-ਬੂਝ ਨਾਲ ਮੁਸ਼ਕਿਲਾਂ ਦਾ ਨਿਪਟਾਰਾ ਕਰਦੇ ਹਨ | ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ ਮੌਕੇ ਉਨ੍ਹਾਂ ਵਲੋਂ ਆਪਣੇ ਸਾਥੀ ਹਰਦਿਆਲ ਸਿੰਘ ਰੰਧਾਵਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਰਜੀਵ ਗਾਂਧੀ ਬਿ੍ਗੇਡ ਸੰਸਥਾ ਦੇ ਆਗੂ ਨਾਲ ਸਾਂਝੇ ਤੌਰ 'ਤੇ ਮੁਲਾਕਾਤ ਕਰ ਕੇ ਏਡੀਜੀਪੀ ਐਮ.ਐਫ. ਫਰੂਕੀ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਨਗਰ ਕੌਂਸਲ ਚੋਣਾਂ ਲਈ 3 ਵਾਰਡਾਂ ਦੇ ਉਮੀਦਵਾਰ ਐਲਾਨੇ ਅਗਲੀ ਖ਼ਬਰ ਕੁੱਟਮਾਰ ਦੇ ਦੋਸ਼ ਹੇਠ 2 ਵਿਅਕਤੀਆਂ ਸਮੇਤ ਔਰਤ ਖ਼ਿਲਾਫ਼ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।