03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸਰਪੰਚ ਰਚਨਾ ਭਗਤ ਨੇ ਪਿੰਡ ਦੀਨਪੁਰ ਵਿਖੇ ਸੋਲਰ ਲਾਈਟਾਂ ਲਗਾਈਆਂ

ਅਜੀਤ ਡੈਸਕ 04-06-2026
ਧਾਰੀਵਾਲ, 3 ਜੂਨ (ਜੇਮਸ ਨਾਹਰ)-ਗ੍ਰਾਮ ਪੰਚਾਇਤ ਪਿੰਡ ਦੀਨਪੁਰ ਵਿਖੇ ਸਰਪੰਚ ਰਚਨਾ ਭਗਤ ਵਲੋਂ ਸੋਲਰ ਲਾਇਟਾਂ ਲਗਵਾਈਆਂ ਗਈਆਂ, ਜਿਸ ਚ ਪੂਰੇ ਇਲਾਕੇ 'ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ | ਸਰਪੰਚ ਰਚਨਾ ਭਗਤ ਵਲੋਂ ਪਿੰਡ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਸਮੇਂ-ਸਮੇਂ ਅਨੁਸਾਰ ਪਿੰਡ ਦਾ ਵਿਕਾਸ ਅੱਗੇ ਵੀ ਇਸੇ ਤਰ੍ਹਾਂ ਹੀ ਹੁੰਦਾ ਰਹੇਗਾ ਤੇ ਹਰ ਤਰ੍ਹਾਂ ਦੀ ਕੋਈ ਵੀ ਸਕੀਮ ਪੰਜਾਬ ਸਰਕਾਰ ਦੀ ਆਏਗੀ, ਹਰ ਵਰਗ ਦੇ ਲੋਕਾਂ ਨੂੰ ਉਸ ਦਾ ਫਾਇਦਾ ਮਿਲਦਾ ਰਹੇਗਾ | ਸਰਪੰਚ ਰਚਨਾ ਭਗਤ ਨੇ ਕਿਹਾ ਕਿ ਅੱਗੇ ਵੀ ਹਮੇਸ਼ਾ ਮੈਂ ਅਪਣੇ ਪਿੰਡ ਨੂੰ ਸੋਹਣਾ ਤੇ ਸਾਫ਼-ਸੁਥਰਾ ਬਣਾਉਣ ਦੀ ਕੋਸ਼ਿਸ਼ ਇਸੇ ਤਰ੍ਹਾਂ ਹੀ ਕਰਦੀ ਰਹਾਂਗੀ | ਇਸ ਮੌਕੇ ਪੰਚ ਤਾਰਾ ਦਾਸ, ਪੰਚ ਐਡਵੋਕੇਟ ਲਲਿਤ ਪ੍ਰਸ਼ਾਦ, ਪੰਚ ਪਰਵੀਨ, ਮੇਲਾ ਰਾਮ ਭਗਤ, ਰਾਜੀਵ ਭਗਤ, ਜਤਿੰਦਰ ਦੀਨਪੁਰ, ਸਤਿਆ ਦੇਵੀ, ਬੀਰ ਮਸੀਹ, ਟਿੰਕੂ ਭਗਤ, ਨੀਰਜ ਕੁਮਾਰ, ਵਿਮਲ ਪ੍ਰਸ਼ਾਦ, ਪਾਰਸ, ਅਨਿਕੇਟ ਕੁਮਾਰ, ਸੁਰਿੰਦਰਪਾਲ, ਮਨਜੀਤ ਸਿੰਘ, ਚਰਨ ਦਾਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਜਾ ਰਹੀ ਯਾਤਰਾ ਦਾ ਵਿਜੇ ਸੋਨੀ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।