03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਜਾ ਰਹੀ ਯਾਤਰਾ ਦਾ ਵਿਜੇ ਸੋਨੀ ਵਲੋਂ ਭਰਵਾਂ ਸਵਾਗਤ

ਅਜੀਤ ਡੈਸਕ 04-06-2026
ਕੋਟਲੀ ਸੂਰਤ ਮੱਲ੍ਹੀ, 3 ਜੂਨ (ਕੁਲਦੀਪ ਸਿੰਘ ਨਾਗਰਾ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਬਟਾਲਾ ਵਲੋਂ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ 35 ਦਿਨਾਂ ਦੀ ਸਾਲਾਨਾ 32ਵੀਂ ਪੈਦਲ ਯਾਤਰਾ ਦਾ ਉੱਘੇ ਸਮਾਜ ਸੇਵਕ ਤੇ ਭਾਜਪਾ ਦੇ ਜ਼ਿਲ੍ਹਾ ਟਰੇਡ ਸੈੱਲ ਦੇ ਕਨਵੀਨਰ ਸ੍ਰੀ ਵਿਜੇ ਕੁਮਾਰ ਸੋਨੀ ਨੇ ਕੋਟਲੀ ਸੂਰਤ ਮੱਲ੍ਹੀ ਤੇ ਸੋਨੀ ਪੈਟਰੋਲ ਪੰਪ 'ਤੇ ਭਰਵਾਂ ਸਵਾਗਤ ਕਰਦਿਆਂ ਪੈਦਲ ਯਾਤਰਾ ਦੇ ਮੁਖੀ ਭਾਈ ਗੁਰਦੇਵ ਸਿੰਘ ਰੰਧਾਵਾ, ਉੱਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ ਸਮੇਤ ਸੰਤ-ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਪੈਦਲ ਯਾਤਰਾ ਦਾ ਭਰਵਾਂ ਸਵਾਗਤ ਕਰਦਿਆਂ ਸ੍ਰੀ ਵਿਜੇ ਸੋਨੀ ਨੇ ਦੱਸਿਆ ਕਿ ਕਦਮ-ਕਦਮ ਸਤਿਨਾਮ ਵਾਹਿਗੁਰੂ ਤੇ ਇਲਾਹੀ ਗੁਰਬਾਣੀ ਦੇ ਜਾਪ ਕਰਦੀਆਂ ਸੰਗਤਾਂ 35 ਦਿਨਾਂ 'ਚ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਵਾਪਸ ਪਰਤਣਗੀਆਂ | ਉਨ੍ਹਾਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਦੇ ਮੁਖੀ ਡਾਕਟਰ ਗੁਰਦੇਵ ਸਿੰਘ ਰੰਧਾਵਾ ਤੇ ਉੱਘੇ ਸਮਾਜ ਸੇਵੀ ਨੌਜਵਾਨ ਹਰਪਾਲ ਸਿੰਘ ਰੰਧਾਵਾ ਵਲੋਂ ਸੰਗਤਾਂ ਦੀ ਸਹੂਲਤ ਲਈ ਕੀਤੇ ਜਾਂਦੇ ਵੱਡੇ ਕਾਰਜਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਸਮੇਂ 'ਤੇ ਇਲਾਹੀ ਗੁਰਬਾਣੀ ਦਾ ਓਟ ਆਸਰਾ ਲੈਂਦਿਆਂ ਅਜਿਹੇ ਕਾਰਜ ਕਰਨੇ ਬਹੁਤ ਸ਼ਾਲਾਘਾਯੋਗ ਹਨ | ਇਸ ਮੌਕੇ ਬਾਬਾ ਨਿਰਮਲ ਸਿੰਘ ਕੋਟਲੀ, ਚੇਅਰਮੈਨ ਸੁੱਚਾ ਸਿੰਘ ਮੰਮਣ, ਸਰਪੰਚ ਸੁਰਜੀਤ ਸਿੰਘ ਮਾਹਲ, ਸਰਪੰਚ ਰਜਿੰਦਰ ਸਿੰਘ ਰਵੀ, ਸੋਹਣ ਸਿੰਘ ਮੰਮਣ, ਜਨਕ ਰਾਜ ਸੋਨੀ, ਰਜਿੰਦਰ ਕੁਮਾਰ ਸੋਨੀ, ਅਭੀ ਸੋਨੀ, ਕੰਵਲਜੀਤ ਸਿੰਘ ਮੰਮਣ, ਹਰਪ੍ਰੀਤ ਸਿੰਘ ਹੈਪੀ, ਬਾਬਾ ਗੁਰਮੀਤ ਸਿੰਘ ਗੀਤਾ, ਸਤਨਾਮ ਸਿੰਘ ਭਗਵਾਨਪੁਰ, ਸਮਸ਼ੇਰ ਸਿੰਘ ਜੋਬਨ ਭਗਵਾਨਪੁਰ, ਪ੍ਰਭਸ਼ਰਨ ਸਿੰਘ ਢਿੱਲੋਂ, ਭਾਈ ਗੁਰਵਿੰਦਰ ਸਿੰਘ ਗ੍ਰੰਥੀ, ਡਾਕਟਰ ਨਵਜੋਤ ਸਿੰਘ ਮਾਹਲ ਆਦਿ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਵਲੋਂ ਪਿੰਡ ਕੋਟਲਾ ਸਰਫ 'ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਜਾਣਕਾਰੀ ਦਿੱਤੀ ਅਗਲੀ ਖ਼ਬਰ ਸਰਪੰਚ ਰਚਨਾ ਭਗਤ ਨੇ ਪਿੰਡ ਦੀਨਪੁਰ ਵਿਖੇ ਸੋਲਰ ਲਾਈਟਾਂ ਲਗਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।