02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸਿਰਫ਼ ਚੋਣ ਜਿੱਤਣਾ ਹੀ ਨਹੀਂ, ਸਗੋਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਅਸਲੀ ਮਕਸਦ-ਰਾਜੂ ਮਹਾਜਨ <br/>

ਅਜੀਤ ਡੈਸਕ 04-06-2026
ਪਠਾਨਕੋਟ, 3 ਜੂਨ (ਸੁਮਿਤ)-ਸਿਰਫ਼ ਚੋਣ ਜਿੱਤਣਾ ਹੀ ਨਹੀਂ, ਸਗੋਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਤੇ ਹਰ ਸਮੇਂ ਲੋਕਾਂ ਦੀ ਸੇਵਾ ਲਈ ਤਿਆਰ ਰਹਿਣਾ ਹੀ ਮੇਰਾ ਅਸਲੀ ਮਕਸਦ ਹੈ | ਇਹ ਗੱਲ ਵਾਰਡ ਨੰਬਰ-35 ਤੋਂ ਭਾਜਪਾ ਦੇ ਉਮੀਦਵਾਰ, ਸਾਬਕਾ ਪ੍ਰੀਸ਼ਦ ਤੇ ਭਾਜਪਾ ਆਗੂ ਨੇ ਸਾਂਝੀ ਕੀਤੀ | ਇਸ ਮੌਕੇ ਰਾਜੂ ਮਹਾਜਨ ਨੇ ਸਾਰੇ ਵੋਟਰਾਂ ਦਾ ਵੋਟ ਪਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਚੋਣ ਲੜੀ ਸੀ | ਉਨ੍ਹਾਂ ਕਿਹਾ ਕਿ ਕੁਝ ਘਰੇਲੂ ਸਮੱਸਿਆਵਾਂ ਕਾਰਨ ਉਹ ਕੁਝ ਸਮੇਂ ਲਈ ਵਾਰਡ ਵਾਸੀਆਂ ਨਾਲ ਪਹਿਲਾਂ ਵਾਂਗ ਸੰਪਰਕ ਵਿਚ ਨਹੀਂ ਰਹਿ ਸਕੇ, ਜੋ ਸ਼ਾਇਦ ਉਨ੍ਹਾਂ ਦੀ ਹਾਰ ਦਾ ਇਕ ਕਾਰਨ ਬਣਿਆ ਹੋਵੇ | ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਵਾਰਡ ਦੇ ਪ੍ਰੀਸ਼ਦ ਰਹਿ ਚੁੱਕੇ ਹਨ ਤੇ ਪਿਛਲੀ ਵਾਰ ਉਨ੍ਹਾਂ ਦੀ ਧਰਮ ਪਤਨੀ ਨੂੰ ਵਾਰਡ ਵਾਸੀਆਂ ਨੇ ਪ੍ਰੀਸ਼ਦ ਚੁਣਿਆ ਸੀ | ਉਨ੍ਹਾਂ ਦੇ ਕਾਰਜਕਾਲ ਦੌਰਾਨ ਵਾਰਡ ਵਿਚ ਕਈ ਵਿਕਾਸ ਕਾਰਜ ਕਰਵਾਏ ਗਏ ਸਨ | ਰਾਜੂ ਮਹਾਜਨ ਨੇ ਕਿਹਾ ਕਿ ਭਾਵੇਂ ਉਹ ਚੋਣ ਨਹੀਂ ਜਿੱਤ ਸਕੇ, ਪਰ ਅੱਜ ਵੀ ਉਹ ਵਾਰਡ ਵਾਸੀਆਂ ਦੀ ਸੇਵਾ ਲਈ ਪੂਰੀ ਤਰ੍ਹਾਂ ਸਮਰਪਿਤ ਹਨ ਤੇ ਵਾਰਡ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ |

ਪਿਛਲੀ ਖ਼ਬਰ ਹੋਲਸੇਲ ਰੈਡੀਮੇਡ ਯੂਨੀਅਨ ਵਲੋਂ 23 ਤੋਂ 26 ਜੂਨ ਤੱਕ ਦੁਕਾਨਾਂ ਬੰਦ ਰੱਖਣ ਦਾ ਐਲਾਨ <br/> ਅਗਲੀ ਖ਼ਬਰ ਸਿਰਫ਼ ਚੋਣ ਜਿੱਤਣਾ ਹੀ ਨਹੀਂ, ਸਗੋਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਅਸਲੀ ਮਕਸਦ-ਰਾਜੂ ਮਹਾਜਨ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।