ਪਠਾਨਕੋਟ, 3 ਜੂਨ (ਸੰਧੂ)-ਹੋਲਸੇਲ ਰੈਡੀਮੇਡ ਯੂਨੀਅਨ ਦੀ ਮੀਟਿੰਗ ਪ੍ਰਧਾਨ ਮਨਮੋਹਨ ਕਾਲਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ | ਮੀਟਿੰਗ 'ਚ ਯੂਨੀਅਨ ਦੇ ਸੀਨੀਅਰ ਮੈਂਬਰ ਚਾਚਾ ਵੇਦ ਪ੍ਰਕਾਸ਼ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਗਰਮੀ ਦੀਆਂ ਛੁੱਟੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮਨਮੋਹਨ ਕਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਜੂਨ ਤੋਂ 26 ਜੂਨ ਤੱਕ ਜ਼ਿਲ੍ਹਾ ਪਠਾਨਕੋਟ ਦੀਆਂ ਸਮੂਹ ਹੋਲਸੇਲ ਰੈਡੀਮੇਡ ਦੁਕਾਨਾਂ ਬੰਦ ਰਹਿਣਗੀਆਂ | ਉਨ੍ਹਾਂ ਕਿਹਾ ਕਿ ਯੂਨੀਅਨ ਦੇ ਫ਼ੈਸਲੇ ਅਨੁਸਾਰ ਸਾਰੇ ਦੁਕਾਨਦਾਰ ਸਾਥੀ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਕਜੁੱਟਤਾ ਦਿਖਾਉਣ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਕੋਈ ਵੀ ਦੁਕਾਨ ਖੁੱਲ੍ਹੀ ਪਾਈ ਗਈ ਤਾਂ ਉਸ ਖ਼ਿਲਾਫ਼ ਯੂਨੀਅਨ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ | ਮਨਮੋਹਨ ਕਾਲਾ ਨੇ ਛੁੱਟੀਆਂ ਦੌਰਾਨ ਸੁਰੱਖਿਆ ਪ੍ਰਬੰਧਾਂ 'ਤੇ ਵੀ ਜ਼ੋਰ ਦਿੰਦਿਆਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚਾਲੂ ਰੱਖਣ | ਨਾਲ ਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਬਾਜ਼ਾਰਾਂ ਵਿਚ ਗਸ਼ਤ ਵਧਾਈ ਜਾਵੇ ਤਾਂ ਜੋ ਵਪਾਰੀਆਂ ਦੀਆਂ ਦੁਕਾਨਾਂ ਸੁਰੱਖਿਅਤ ਰਹਿ ਸਕਣ | ਇਸ ਮੌਕੇ ਸੁਧੀਰ ਬਿੱਟੂ, ਪ੍ਰੇਮ ਕਾਲਾ, ਅਰਵਿੰਦ ਮਹਾਜਨ, ਵਿਸ਼ਾਲ ਮਹਾਜਨ, ਮਨਮਹੇਸ਼ ਬਿੱਲਾ, ਰਿੰਕੂ ਕਪੂਰ, ਅਨਿਲ ਮਹਾਜਨ, ਬੌਬੀ, ਨਰੇਂਦਰ ਗੁਪਤਾ, ਸ਼ੈਰੀ ਮਹਾਜਨ, ਲੱਕੀ, ਅਮਿਤ, ਰਮੇਸ਼ ਚੰਦਰ, ਸਾਹਿਲ, ਅਨੂ, ਲਵਲੀ, ਸੰਜੂ ਆਦਿ ਮੈਂਬਰ ਹਾਜ਼ਰ ਸਨ |