ਗੁਰਦਾਸਪੁਰ, 4 ਜੂਨ (ਚੱਕਰਾਜਾ)-ਪੰਜਾਬ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਮੰਗਾਂ ਨੰੂ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਮਗਨਰੇਗਾ ਕਰਮਚਾਰੀਆਂ ਵਲੋਂ ਹੜਤਾਲ ਕਰਕੇ ਕੰਮ ਬੰਦ ਰੱਖਿਆ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹ ਪਿਛਲੇ 17-18 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਤੇ ਸਰਕਾਰ ਨੇ ਸਾਨੰੂ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ | ਪਰ ਅਜੇ ਤੱਕ ਪੱਕੇ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਾਕੀ ਕੱਚੇ ਮੁਲਾਜ਼ਮਾਂ ਨੰੂ ਪੱਕੇ ਕਰਨ ਲਈ ਨੀਤੀਆਂ ਬਣਾਈਆਂ ਜਾਂਦੀਆਂ ਹਨ | ਪਰ ਨਰੇਗਾ ਮੁਲਾਜ਼ਮਾਂ ਨੰੂ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਿਛਲੇ 6-7 ਮਹੀਨੇ ਤੋਂ ਨਰੇਗਾ ਮੁਲਾਜ਼ਮਾਂ ਨੰੂ ਤਨਖ਼ਾਹਾਂ ਵੀ ਨਹੀਂ ਮਿਲੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਨਰੇਗਾ ਤੋਂ ਇਲਾਵਾ ਹੋਰ ਕੰਮਾਂ 'ਚ ਲਗਾ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਬਕਾਇਆ ਤਨਖ਼ਾਹਾਂ ਦੇਣ ਦੇ ਨਾਲ ਉਨ੍ਹਾਂ ਨੰੂ ਪੱਕੇ ਨਹੀਂ ਕਰਦੀ, ਉਦੋਂ ਤੱਕ ਕੰਮ ਬੰਦ ਰੱਖਿਆ ਜਾਵੇਗਾ | ਇਸ ਮੌਕੇ ਬਲਾਕ ਦੋਰਾਂਗਲਾ ਦੇ ਪ੍ਰਧਾਨ ਅਮਰਜੀਤ ਸਿੰਘ ਟੀ.ਏ, ਦਵਿੰਦਰ ਸਿੰਘ ਏ.ਪੀ.ਡੀ, ਵੈਸ਼ਾਲੀ ਮਹਾਜਨ ਸੀ.ਏ, ਸਾਹਿਲ, ਪ੍ਰਦੀਪ, ਹਰਜਿੰਦਰ ਸਿੰਘ, ਬਿਕਰਮਜੀਤ ਸਿੰਘ, ਦਲਜੀਤ ਸਿੰਘ, ਰਵਨੀਤ ਕੌਰ, ਰਮਾ ਆਦਿ ਹਾਜ਼ਰ ਸਨ |