ਬਟਾਲਾ, 4 ਜੂਨ (ਰਾਕੇਸ਼ ਰੇਖੀ)-ਮੋਟਰਸਾਈਕਲ ਤੇ ਟਰੱਕ ਦੀ ਹੋਈ ਟੱਕਰ ਵਿਚ ਕੋਲਡ ਡਿੰਰਕ ਕੰਪਨੀ ਦੇ ਸੇਲਜ਼ ਮੈਨੇਜਰ ਦੀ ਮੌਤ ਹੋ ਗਈ | ਥਾਣਾ ਸਿਵਲ ਲਾਇਨ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੀ ਛੱਤੀ ਖੂਹੀ ਗਲੀ ਮੰਡੀ ਦੇ ਰਹਿਣ ਵਾਲੇ ਮਨੌਜ ਕੁਮਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਭਰਾ ਦੀਪਕ ਰੈਣਾ (40) ਲਾਹੌਰੀ ਜ਼ੀਰਾ ਕੰਪਨੀ ਵਿਚ ਬਤੌਰ ਸ਼ੇਲਜ਼ ਮੈਨੇਜ਼ਰ ਦਾ ਕੰਮ ਕਰਦਾ ਸੀ ਤੇ ਕੰਪਨੀ ਦੀ ਮਾਰਕੀਟਿੰਗ ਲਈ ਦੂਜ਼ੇ ਸ਼ਹਿਰਾਂ ਵਿਚ ਟੂਰ ਕਰਦਾ ਸੀ | 3 ਜੂਨ ਨੂੰ ਉਹ ਆਪਣੇ ਕੰਮ ਦੇ ਸੰਬੰਧ ਵਿਚ ਬਟਾਲਾ ਗਿਆ ਸੀ | ਦੇਰ ਸ਼ਾਮ ਜਦੋਂ ਉਹ ਬਟਾਲਾ ਦੇ ਕੰਡਿਆਲ ਬਾਈਪਾਸ ਨੇੜੇ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਇਕ ਟਰੱਕ ਚਾਲਕ ਨੇ ਲਾਪ੍ਰਵਾਹੀ ਅਤੇ ਤੇਜ ਰਫਤਾਰੀ ਕਰਦਿਆਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਇਸ ਟੱਕਰ ਨਾਲ ਦੀਪਕ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹ ਗਈ | ਹਾਦਸੇ ਤੋਂ ਬਾਅਦ ਫਰਾਰ ਹੋਏ ਟਰੱਕ ਚਾਲਕ ਖਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ |