24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਧਾਰੀਵਾਲ ਦੀ ਤਰਜ਼ 'ਤੇ ਕਾਦੀਆਂ ਨਗਰ ਕੌਂਸਲ ਚੋਣਾਂ ਵੀ 'ਆਪ' ਹੀ ਜਿੱਤੇਗੀ : ਦੁੱਗਲ

ਅਜੀਤ ਡੈਸਕ 06-06-2026
ਧਾਰੀਵਾਲ, 5 ਜੂਨ (ਸਵਰਨ ਸਿੰਘ)-ਨਗਰ ਕੌਂਸਲ ਧਾਰੀਵਾਲ ਦੇ 2 ਵਾਰ ਪ੍ਰਧਾਨ ਰਹੇ ਤੇ ਮੌਜ਼ੂਦਾ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਜੇਤੂ ਉਮੀਦਵਾਰ ਅਸ਼ਵਨੀ ਦੁੱਗਲ ਨੇ ਸ਼ੁਕਰਾਨਾ ਸਮਾਗਮ ਕਰਵਾਇਆ, ਜਿਸ 'ਚ ਉਨ੍ਹਾਂ ਅੰਮਿ੍ਤਬਾਣੀ ਦਾ ਪਾਠ ਕਰਵਾਇਆ ਤੇ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਸਾ. ਪ੍ਰਧਾਨ ਤੇ ਕੌਂਸਲਰ ਅਸ਼ਵਨੀ ਦੁੱਗਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਧਾਰੀਵਾਲ ਦੇ ਸਾਰੇ 'ਆਪ' ਨੇਤਾਵਾਂ ਦੀ ਡਿਊਟੀ ਕਾਦੀਆਂ ਨਗਰ ਕੌਂਸਲ ਚੋਣਾਂ ਲਈ ਲਗਾਈ ਗਈ ਹੈ ਤੇ ਧਾਰੀਵਾਲ ਸ਼ਹਿਰ ਵਾਂਗ ਹੀ ਕਾਦੀਆਂ ਨਗਰ ਕੌਂਸਲ ਦੀ 'ਆਪ' ਹੀ ਜਿੱਤੇਗੀ | ਇਸ ਮੌਕੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਯੂਥ ਵਿੰਗ ਪੰਜਾਬ ਇੰਚਾਰਜ ਹਨੀ ਮਹਾਜਨ, ਕੌਂਸਲਰ ਦੀਪਕ ਕੁਮਾਰ ਰਿੰਟੂ, ਬਲਕਾਰ ਸਿੰਘ, ਸੇਵਾਮੁਕਤ ਬੀ.ਡੀ.ਪੀ.ਓ. ਜਗੀਰ ਸਿੰਘ, ਰਾਕੇਸ਼ ਵਿਲਿਅਮ, ਟਰੱਸਟੀ ਪੀਟਰ ਮੱਟੂ, ਇੰਜ. ਮਨਮੋਹਨ ਸਿੰਘ ਗਿੱਲ, ਜਤਿਨ ਦੁੱਗਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ ਨੰ: 19 ਤੋਂ ਉਮੀਦਵਾਰ ਨਰਿੰਦਰ ਭਾਸਕਰ ਨੇ ਚੋਣ ਪ੍ਰਚਾਰ ਸੰਬੰਧੀ ਰੂਪਰੇਖਾ ਕੀਤੀ ਤਿਆਰ ਅਗਲੀ ਖ਼ਬਰ ਵੀਨਾ ਕੁਮਾਰੀ ਬਣੇ ਬਲਾਕ ਦੋਰਾਂਗਲਾ ਦੇ ਨਵੇਂ ਬੀ.ਡੀ.ਪੀ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।