24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵੀਨਾ ਕੁਮਾਰੀ ਬਣੇ ਬਲਾਕ ਦੋਰਾਂਗਲਾ ਦੇ ਨਵੇਂ ਬੀ.ਡੀ.ਪੀ.ਓ.

ਅਜੀਤ ਡੈਸਕ 06-06-2026
ਗੁਰਦਾਸਪੁਰ, 5 ਜੂਨ (ਚੱਕਰਾਜਾ)-ਬਲਾਕ ਦਫ਼ਤਰ ਦੋਰਾਂਗਲਾ ਅੰਦਰ ਲੇਖਾਕਾਰ ਦੀਆਂ ਸੇਵਾਵਾਂ ਨਿਭਾਅ ਰਹੀ ਵੀਨਾ ਕੁਮਾਰੀ ਜਿਨ੍ਹਾਂ ਨੰੂ ਪਦਉਨਤ ਕਰਕੇ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੋਰਾਂਗਲਾ ਲਗਾਇਆ ਗਿਆ ਹੈ, ਜਿਨ੍ਹਾਂ ਵਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ | ਜਦਕਿ ਇਸ ਦਫ਼ਤਰ 'ਚ ਪਹਿਲਾਂ ਬੀ.ਡੀ.ਪੀ.ਓ ਦੀਆਂ ਸੇਵਾਵਾਂ ਨਿਭਾਅ ਰਹੇ ਦਿਲਬਾਗ ਸਿੰਘ ਸੰਧੂ ਨੰੂ ਈ.ਪੀ.ਓ ਬਟਾਲਾ ਲਗਾਇਆ ਗਿਆ ਹੈ | ਅੱਜ ਬੀ.ਡੀ.ਪੀ.ਓ ਦਾ ਅਹੁਦਾ ਸੰਭਾਲਣ ਮੌਕੇ ਗੱਲਬਾਤ ਕਰਦਿਆਂ ਵੀਨਾ ਕੁਮਾਰੀ ਨੇ ਕਿਹਾ ਕਿ ਬਲਾਕ ਦੇ ਪਿੰਡਾਂ ਦਾ ਵਿਕਾਸ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗਾ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਬੇਝਿਜਕ ਉਨ੍ਹਾਂ ਨੰੂ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ, ਜਿਨ੍ਹਾਂ ਦੇ ਹੱਲ ਲਈ ਤੁਰੰਤ ਯਤਨ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਬਲਾਕ ਨਾਲ ਸਬੰਧਿਤ ਕਿਸੇ ਵੀ ਕਿਸਮ ਦੀ ਜੇਕਰ ਕਿਸੇ ਨੰੂ ਕੋਈ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਜਾਵੇ ਤਾਂ ਜੋ ਉਸ ਦਾ ਹੱਲ ਕੱਢਿਆ ਜਾ ਸਕੇ | ਇਸ ਮੌਕੇ ਨਿਰਮਲ ਸਿੰਘ ਪੰਚਾਇਤ ਅਫ਼ਸਰ, ਰਾਕੇਸ਼ ਕੁਮਾਰ ਸੁਪਰਡੈਂਟ, ਜੋਗਾ ਸਿੰਘ ਸਰਪੰਚ ਮੁਗ਼ਲਾਣੀ ਚੱਕ, ਰਣਜੀਤ ਸਿੰਘ ਸਰਪੰਚ ਜੀਵਨਚੱਕ, ਗੁਰਸ਼ਰਨ ਸਿੰਘ ਸਰਪੰਚ ਰਾਵਲਪਿੰਡੀ, ਕਰਮਜੀਤ ਸਿੰਘ ਸਰਪੰਚ ਦੋਰਾਂਗਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਧਾਰੀਵਾਲ ਦੀ ਤਰਜ਼ 'ਤੇ ਕਾਦੀਆਂ ਨਗਰ ਕੌਂਸਲ ਚੋਣਾਂ ਵੀ 'ਆਪ' ਹੀ ਜਿੱਤੇਗੀ : ਦੁੱਗਲ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਧਾਰੀਵਾਲ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।