ਧਾਰੀਵਾਲ, 5 ਜੂਨ (ਜੇਮਸ ਨਾਹਰ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਧਾਰੀਵਾਲ ਦੀ ਮਹੀਨਾਵਾਰ ਮੀਟਿੰਗ ਖਾਲਸਾ ਜਸ਼ਨ ਪੁਆਇੰਟ ਬੁਰਜ ਸਾਹਿਬ ਵਿਖੇ ਹੋਈ, ਜਿਸ 'ਚ ਪ੍ਰਧਾਨ ਸਤਪਾਲ ਡਡਵਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਡੇ ਨਾਲ ਕੀਤਾ ਵਾਅਦਾ ਪੂਰਾ ਕਰੇ | ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਰਜਿਸਟਰਡ ਕੀਤਾ ਜਾਵੇ | ਇਸ ਮੌਕੇ ਸੀਨੀਅਰ ਪ੍ਰਧਾਨ ਸੰਤੋਖ ਰਾਜ ਭਗਤ ਬਿਧੀਪੁਰ, ਜਨਰਲ ਸਕੱਤਰ ਜਗਜੀਵਨ ਭੁੰਬਲੀ, ਬਲਕਾਰ ਸਿੰਘ, ਅਸ਼ਵਨੀ ਜਫਰਵਾਲ, ਉਪ ਪ੍ਰਧਾਨ ਰਜਿੰਦਰਪਾਲ, ਕੈਸ਼ੀਅਰ ਗੁਰਮੀਤ ਸਿੰਘ, ਗੁਰਮੁੱਖ ਸਿੰਘ, ਡਾ. ਰਛਪਾਲ ਸਿੰਘ, ਪ੍ਰੀਤਪਾਲ ਸਿੰਘ ਆਦਿ ਹਾਜ਼ਰ ਸਨ |