27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੇ ਜਥੇ ਨੇ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣਾ ਤੋਂ ਲਿਆ ਅਸ਼ੀਰਵਾਦ

ਅਜੀਤ ਡੈਸਕ 06-06-2026
ਬਟਾਲਾ, 5 ਜੂਨ (ਸਤਿੰਦਰ ਸਿੰਘ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ 32ਵੀਂ ਪੈਦਲ ਯਾਤਰਾ ਦਾ ਜਥਾ ਜਦ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੋਹੜੀ ਸਾਹਿਬ ਸੱਚਖੰਡ ਹਜੂਰ ਸਾਹਿਬ ਵਿਖੇ ਪਹੁੰਚਿਆ ਤਾਂ ਸਮੁੱਚੇ ਜਥੇ ਨੇ ਗੁਰਦੁਆਰਾ ਬੋਹੜੀ ਸਾਹਿਬ ਨਤਮਸਤਕ ਹੋ ਕੇ ਜਥੇਦਾਰ ਨਾਮਦੇਵ ਬੋਹੜੀ ਸਾਹਿਬ ਵਾਲਿਆਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਸਬੰਧੀ ਮਾ. ਕੁਲਦੀਪ ਸਿੰਘ ਡੇਰਾ ਪਠਾਣਾ ਨੇ ਦੱਸਿਆ ਕਿ ਸ਼੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੇ ਸਮੁੱਚੇ ਜਥੇ ਨੂੰ ਗੁਰਦੁਆਰਾ ਬੋਹੜੀ ਸਾਹਿਬ ਪਹੁੰਚਣ ਤੇ ਜਥੇ. ਨਾਮਦੇਵ ਜੀ ਨੇ ਨਿੱਘਾ ਸਵਾਗਤ ਕੀਤਾ ਤੇ ਸੰਸਥਾ ਦੇ ਮੁਖੀ ਡਾ. ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਅਤੇ ਸਮੁੱਚੇ ਜਥੇ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ | ਇਸ ਸਮੇਂ ਗੁਰਦੁਅਰਾ ਬੋਹੜੀ ਸਾਹਿਬ ਦੇ ਸੇਵਾਦਾਰਾਂ ਵਲੋਂ ਸ਼੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੇ ਸਮੁੱਚੇ ਜਥੇ ਨੂੰ ਚਾਹ-ਪਾਣੀ ਦੇ ਲੰਗਰਾਂ ਤੋਂ ਇਲਾਵਾ ਬੇਅੰਤ ਪ੍ਰਕਾਰ ਦੇ ਲੰਗਰ ਛਕਾਉਣ ਤੋਂ ਬਾਅਦ 'ਚ ਅੰਬਾਂ, ਕੇਲਿਆਂ ਤੇ ਲੱਡੂਆਂ ਦਾ ਪ੍ਰਸਾਦ ਛਕਾਇਆ | ਇਸ ਸਮੇਂ ਦਿਲਬਾਗ ਸਿੰਘ ਬਾਲੇਵਾਲ, ਦਿਲਬਾਗ ਸਿੰਘ ਬਾਗੋਵਾਣੀ, ਬਾਬਾ ਲਖਵਿੰਦਰ ਸਿੰਘ ਸ਼ਹੀਦ, ਸੰਦੀਪ ਲਾਂਗਰੀ, ਮਨੂੰ ਕਾਹਲੋਂ, ਹੈਪੀ ਬਿਜੀਪੁਰ, ਬੱਬਲ ਕਲੇਰ, ਬਿੱਲਾ ਮੰਮਣ, ਜ਼ੋਰਾ ਕਾਲਾ ਅਫਗਾਨਾ, ਜੋਤਾ ਨਾਰੋਵਾਲੀਆ, ਅਮਰਾ ਭੀਖੋਵਾਲ, ਜੋਬਨ ਛੋਟੇਪੁਰ, ਪਿ੍ੰਸ ਮੰਮਣ ਅਤੇ ਲੱਭਾ ਪੱਡਾ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦਾ ਚੇਅਰਮੈਨ ਸੁੱਚਾ ਸਿੰਘ ਮੰਮਣ ਵਲੋਂ ਸਵਾਗਤ <br/> ਅਗਲੀ ਖ਼ਬਰ ਜੜ੍ਹੀ ਬੂਟੀ ਦੀ ਭਰਮਾਰ ਕਾਰਨ ਮਹਾਂਮਾਰੀ ਫੈਲਣ ਦਾ ਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।