27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦਾ ਚੇਅਰਮੈਨ ਸੁੱਚਾ ਸਿੰਘ ਮੰਮਣ ਵਲੋਂ ਸਵਾਗਤ <br/>

ਅਜੀਤ ਡੈਸਕ 06-06-2026
ਧਿਆਨਪੁਰ, 5 ਜੂਨ (ਕੁਲਦੀਪ ਸਿੰਘ ਸੋਨੂੰ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ 32ਵੀਂ ਪੈਦਲ ਯਾਤਰਾ ਦਾ ਜਥਾ ਜਦ ਵੱਖ- ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ ਚੇਅਰਮੈਨ ਸੁੱਚਾ ਸਿੰਘ ਮੰਮਣ ਦੇ ਗ੍ਰਹਿ ਨਜ਼ਦੀਕ ਪਹੁੰਚਣ 'ਤੇ ਉਨ੍ਹਾਂ ਵਲੋਂ ਆਪਣੇ ਸਾਥੀਆਂ ਸਮੇਤ ਸੁਸਾਇਟੀ ਦੇ ਮੁਖੀ ਡਾ. ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਤੇ ਸਮੁੱਚੇ ਜਥੇ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ | ਚੇਅਰਮੈਨ ਸੁੱਚਾ ਸਿੰਘ ਮੰਮਣ ਨੇ ਦੱਸਿਆ ਕਿ ਯਾਤਰਾ ਡਾ. ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਉਹ ਸੰਗਤਾਂ ਨੂੰ ਵੱਡੀ ਗਿਣਤੀ 'ਚ ਇਲਾਹੀ ਗੁਰਬਾਣੀ ਦੇ ਜਾਪ ਕਰਦਿਆਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸਨ ਦੀਦਾਰੇ ਕਰਵਾਉਂਦੇ ਹਨ | ਇਸ ਸਮੇਂ ਜਥੇ. ਸੋਹਣ ਸਿੰਘ ਮੰਮਣ, ਮਿਹਰਬਾਨ ਸਿੰਘ ਮੰਮਣ, ਸਰਪੰਚ ਲਾਡੀ ਮਾਹਲ, ਕੰਵਲਜੀਤ ਸਿੰਘ ਗੱਗੂ ਮੰਮਣ, ਅਮਨ ਮੰਮਣ, ਸਮਸ਼ੇਰ ਸਿੰਘ ਸੇਰਾ ਅਠਵਾਲ, ਪਟਵਾਰੀ ਕੁਲਵੰਤ ਸਿੰਘ, ਸਰਪੰਚ ਸੁਖਦੇਵ ਸਿੰਘ ਮੰਮਣ, ਰਛਪਾਲ ਮੰਮਣ ਅਤੇ ਪਿ੍ੰਸ ਮੰਮਣ ਆਦਿ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀ ਭੂਮਿਕਾ ਨੇ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੇ ਜਥੇ ਨੇ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣਾ ਤੋਂ ਲਿਆ ਅਸ਼ੀਰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।