29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅੱਤਵਾਦੀ ਹਮਲਿਆਂ ਦੀਆਂ ਸੂਚਨਾਵਾਂ ਤੋਂ ਬਾਅਦ ਪੁਲਿਸ ਨੇ ਬਾਬਾ ਮੁਕਤੇਸ਼ਵਰ ਧਾਮ ਦੀ ਸੁਰੱਖਿਆ ਵਧਾਈ

ਅਜੀਤ ਡੈਸਕ 06-06-2026
ਸ਼ਾਹਪੁਰ ਕੰਢੀ, 5 ਜੂਨ (ਰਣਜੀਤ ਸਿੰਘ)-ਅੱਤਵਾਦੀ ਹਮਲਿਆਂ ਦੀ ਧਮਕੀ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਹੈ | ਅੱਤਵਾਦੀਆਂ ਵਲੋਂ ਇਸ ਪਵਿੱਤਰ ਸਥਾਨ ਨੰੂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ | ਇਸ ਧਾਮ ਦੀ ਸੁਰੱਖਿਆ ਲਈ ਆਈ.ਆਰ.ਬੀ. ਦੇ ਜਵਾਨ ਤੈਨਾਤ ਕੀਤੇ ਗਏ ਹਨ | ਇਸ ਦੌਰਾਨ ਡੀ.ਐਸ.ਪੀ. ਰਾਜੇਸ਼ ਕੱਕੜ ਤੇ ਐਸ.ਐਚ.ਓ. ਇੰਸਪੈਕਟਰ ਮੋਹਿਤ ਟਾਂਕ ਨੇ ਦੱਸਿਆ ਕਿ ਆਉਣ ਜਾਣ ਵਾਲੇ ਹਰੇਕ ਵਾਹਨ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਧਾਮ ਦੇ ਮੁੱਖ ਦਰਵਾਜ਼ੇ ਉਪਰ ਜਵਾਨ ਤੈਨਾਤ ਕੀਤੇ ਗਏ ਹਨ | ਪੁਲਿਸ 24 ਘੰਟੇ ਚੌਕਸ ਹੈ | ਉਨ੍ਹਾਂ ਇਲਾਕਾ ਨਿਵਾਸੀਆਂ ਨੰੂ ਵੀ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਜਾਂ ਕੋਈ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਥਾਣਾ ਸ਼ਾਹਪੁਰ ਕੰਢੀ ਵਿਖੇ ਦਿੱਤੀ ਜਾਵੇ |
ਪਿਛਲੀ ਖ਼ਬਰ ਆਰ.ਬੀ.ਆਈ. ਚੰਡੀਗੜ੍ਹ ਵਲੋਂ ਪਠਾਨਕੋਟ 'ਚ ਬੈਂਕਰਾਂ ਲਈ ਰਾਸ਼ਟਰੀ ਮਿਸ਼ਨ ਐਨ.ਏ.ਐਮ.ਸੀ.ਏ.ਬੀ.ਐਸ. ਵਰਕਸ਼ਾਪ ਅਗਲੀ ਖ਼ਬਰ ਕੌਂਸਲਰ ਬਣਦੇ ਹੀ ਨਮਨ ਮਹਾਜਨ ਨੇ ਬੋਰ ਦਾ ਉਦਘਾਟਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।