29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਆਰ.ਬੀ.ਆਈ. ਚੰਡੀਗੜ੍ਹ ਵਲੋਂ ਪਠਾਨਕੋਟ 'ਚ ਬੈਂਕਰਾਂ ਲਈ ਰਾਸ਼ਟਰੀ ਮਿਸ਼ਨ ਐਨ.ਏ.ਐਮ.ਸੀ.ਏ.ਬੀ.ਐਸ. ਵਰਕਸ਼ਾਪ

ਅਜੀਤ ਡੈਸਕ 06-06-2026
ਪਠਾਨਕੋਟ, 5 ਜੂਨ (ਸੁਮਿਤ)-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਚੰਡੀਗੜ੍ਹ ਵਲੋਂ 3, 4 ਜੂਨ 2026 ਨੂੰ ਪੰਜਾਬ ਦੇ ਪਠਾਨਕੋਟ ਵਿਚ ਬੈਂਕਰਾਂ ਲਈ ਐਮ.ਐਸ.ਐਮ.ਈ. ਫਾਇਨੈਂਸਿੰਗ ਸਮਰੱਥਾ ਨਿਰਮਾਣ ਬਾਰੇ ਰਾਸ਼ਟਰੀ ਮਿਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ ਦਾ ਉਦਘਾਟਨ ਵਿਵੇਕ ਸ੍ਰੀਵਾਸਤਵ, ਖੇਤਰੀ ਨਿਰਦੇਸ਼ਕ, ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਵਲੋਂ ਕੀਤਾ ਗਿਆ | ਇਸ ਮੌਕੇ ਆਰ.ਬੀ.ਆਈ. ਤੇ ਬੈਂਕਾਂ ਦੇ ਸੀਨੀਅਰ ਅਧਿਕਾਰੀ ਪੰਕਜ ਸੇਠੀਆ, ਮਹਾਂ ਪ੍ਰਬੰਧਕ, ਆਰ.ਬੀ.ਆਈ., ਮਨਮੀਤ ਛਾਬੜਾ, ਮਹਾਂ ਪ੍ਰਬੰਧਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਆਰ.ਕੇ. ਮੀਣਾ, ਐਸ.ਐਲ.ਬੀ.ਸੀ. ਪੰਜਾਬ ਵੀ ਹਾਜ਼ਰ ਸਨ | ਵਰਕਸ਼ਾਪ ਵਿਚ ਪੰਜਾਬ ਦੇ ਛੇ ਜ਼ਿਲਿ੍ਹਆਂ ਅੰਮਿ੍ਤਸਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ 20 ਵੱਖ-ਵੱਖ ਬੈਂਕਾਂ ਤੋਂ ਲਗਪਗ 90 ਬੈਂਕਰਾਂ ਨੇ ਭਾਗ ਲਿਆ | ਵਿਵੇਕ ਸ੍ਰੀਵਾਸਤਵ ਨੇ ਐਮ.ਐਸ.ਐਮ.ਈ. ਵਿਕਾਸ ਅਤੇ ਰੁਜ਼ਗਾਰ ਸਿਰਜਣਾ ਵਿਚ ਬੈਂਕਾਂ ਤੇ ਵਿੱਤੀ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਐਮ.ਐਸ.ਐਮ.ਈ. ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਬੈਂਕਾਂ ਨੂੰ ਉਦਯੋਗਪਤੀਆਂ ਪ੍ਰਤੀ ਹੋਰ ਸੰਵੇਦਨਸ਼ੀਲ ਅਤੇ ਸਹਿਯੋਗੀ ਰਵੱਈਆ ਅਪਣਾਉਣਾ ਚਾਹੀਦਾ ਹੈ | ਪੰਕਜ ਸੇਠੀਆ ਨੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਵਰਕਸ਼ਾਪ ਐਮ.ਐਸ.ਐਮ.ਈ. ਫਾਇਨੈਂਸਿੰਗ ਨਾਲ ਸਬੰਧਿਤ ਸਰਵੋਤਮ ਪ੍ਰਥਾਵਾਂ, ਨੀਤੀਗਤ ਦਿਸ਼ਾ-ਨਿਰਦੇਸ਼ਾਂ ਅਤੇ ਨਵੀਂ ਸੋਚ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮਹੱਤਵਪੂਰਨ ਮੌਕਾ ਹੈ |
ਪਿਛਲੀ ਖ਼ਬਰ ਬੇਜ਼ਬਾਨ ਪੰਛੀਆਂ ਦੀ ਸੇਵਾ ਲਈ ਗ਼ੌਰੀ ਸ਼ੰਕਰ ਸੇਵਾ ਸਮਿਤੀ ਦਾ ਸ਼ਲਾਘਾਯੋਗ ਉਪਰਾਲਾ ਅਗਲੀ ਖ਼ਬਰ ਅੱਤਵਾਦੀ ਹਮਲਿਆਂ ਦੀਆਂ ਸੂਚਨਾਵਾਂ ਤੋਂ ਬਾਅਦ ਪੁਲਿਸ ਨੇ ਬਾਬਾ ਮੁਕਤੇਸ਼ਵਰ ਧਾਮ ਦੀ ਸੁਰੱਖਿਆ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।