29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬੇਜ਼ਬਾਨ ਪੰਛੀਆਂ ਦੀ ਸੇਵਾ ਲਈ ਗ਼ੌਰੀ ਸ਼ੰਕਰ ਸੇਵਾ ਸਮਿਤੀ ਦਾ ਸ਼ਲਾਘਾਯੋਗ ਉਪਰਾਲਾ

ਅਜੀਤ ਡੈਸਕ 06-06-2026
ਪਠਾਨਕੋਟ, 5 ਜੂਨ (ਸੁਮਿਤ)-ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਸੰਸਥਾਪਕ ਸੰਜੀਵ ਮੱਲ੍ਹਣ ਦੀ ਅਗਵਾਈ ਹੇਠ ਸਵਰਗੀ ਯਸ਼ ਗੁਪਤਾ ਦੀ ਯਾਦ 'ਚ 'ਚੱਲੋ ਇਨਸਾਨ ਤੋਂ ਫ਼ਰਿਸ਼ਤੇ ਬਣੀਏ, ਬੇਜ਼ਬਾਨ ਪੰਛੀਆਂ ਨੂੰ ਬਚਾਈਏ' ਮੁਹਿੰਮ ਤਹਿਤ ਇਕ ਸ਼ਲਾਘਾਯੋਗ ਸੇਵਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਦਾ ਆਯੋਜਨ ਸਵਰਗੀ ਜਥੇਦਾਰ ਉਜਾਗਰ ਸਿੰਘ ਸੇਖਵਾਂ, ਸਵਰਗੀ ਜਥੇਦਾਰ ਸੇਵਾ ਸਿੰਘ ਸੇਖਵਾਂ, ਸਵਰਗੀ ਭਗਤ ਸਤੀਸ਼ ਚੰਦਰ, ਸਵਰਗੀ ਸੁਖਦੇਵ ਸਿੰਘ ਰਾਮਗੜ੍ਹੀਆ, ਰਾਸ਼ਟਰੀ ਸੰਤ ਆਚਾਰਿਆ ਸੰਜੇ ਮੁਨੀ, ਭਗਤ ਕੁਨਾਲ ਅਤੇ ਸਾਬੀ ਬਾਬਾ ਦੇ ਆਸ਼ੀਰਵਾਦ ਨਾਲ ਕੀਤਾ ਗਿਆ | ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸੁਨੀਲ ਮਹਾਜਨ ਸਕੱਤਰ ਵਪਾਰ ਮੰਡਲ ਪੰਜਾਬ, ਦਵਿੰਦਰ ਮਲੋਤਰਾ, ਵਿਜੈ ਰਾਣਾ ਪ੍ਰਧਾਨ ਵਪਾਰ ਮੰਡਲ ਤੇ ਅਤੁੱਲ ਗੋਲਛਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਪੰਕਜ ਅੰਗਰੇਸ਼ ਤੇ ਵੇਦ ਪ੍ਰਕਾਸ਼ ਸ਼ਰਮਾ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਐਸ. ਐਮ. ਡੀ.ਆਰ.ਐਸ.ਡੀ. ਕਾਲਜ 'ਚ ਬੂਟੇ ਲਗਾਏ ਅਗਲੀ ਖ਼ਬਰ ਆਰ.ਬੀ.ਆਈ. ਚੰਡੀਗੜ੍ਹ ਵਲੋਂ ਪਠਾਨਕੋਟ 'ਚ ਬੈਂਕਰਾਂ ਲਈ ਰਾਸ਼ਟਰੀ ਮਿਸ਼ਨ ਐਨ.ਏ.ਐਮ.ਸੀ.ਏ.ਬੀ.ਐਸ. ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।