05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ

ਅਜੀਤ ਡੈਸਕ 09-06-2026
ਕਾਹਨੂੰਵਾਨ, 8 ਜੂਨ (ਨਿਸ਼ਾਨ ਸਿੰਘ ਚਾਹਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸਠਿਆਲੀ ਦੀ ਬੈਠਕ ਗੁਰਦੁਆਰਾ ਨਾਨਕਸਰ ਭਿੱਟੇਵੱਢ ਵਿਖੇ ਹੋਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪਿਛਲੇ ਦਿਨੀ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਨ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਨਾਲ ਦੇਸ਼ ਦੀ ਕਿਰਸਾਨੀ ਦਾ ਅੰਤ ਹੋ ਜਾਵੇਗਾ | ਬੈਠਕ ਦੌਰਾਨ ਬੀਤੇ ਦਿਨੀਂ ਬੇਰੁਜ਼ਗਾਰ ਲਾਇਨਮੈਨਾਂ ਉੱਪਰ ਪਟਿਆਲਾ ਪੁਲਿਸ ਵਲੋਂ ਕੀਤੇ ਗਏ ਅੰਨੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਦੀ ਕਰਦਿਆਂ ਇਸ ਸਬੰਧੀ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ | ਬੈਠਕ ਉਪਰੰਤ ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਪੁਤਲੇ ਵੀ ਸਾੜੇ | ਇਸ ਮੌਕੇ ਜ਼ੋਨ ਪ੍ਰਧਾਨ ਰਣਜੀਤ ਸਿੰਘ ਰਾਣਾ ਧੰਦਲ, ਗੁਰਮੁੱਖ ਸਿੰਘ ਖਾਨ ਮਲੱਕ, ਲਖਵਿੰਦਰ ਸਿੰਘ ਕਾਲਾ ਬਾਲਾ, ਕਾਬਲ ਸਿੰਘ ਧੰਦਲ, ਜਸਵੰਤ ਸਿੰਘ ਨੈਣੇਕੋਟ, ਭਗਵੰਤ ਸਿੰਘ ਵੜੈਚ, ਗੁਰਮਿੰਦਰ ਸਿੰਘ ਬਲੱਗਣ, ਬਲਜਿੰਦਰ ਸਿੰਘ ਕੋਟ ਟੋਡਰ ਮੱਲ, ਡਾ. ਗੁਰਦੇਵ ਸਿੰਘ, ਹਰਜੀਤ ਕੋਟ ਨੈਣੇਕੋਟ, ਸੁਰਜੀਤ ਸਿੰਘ ਰਾਮਪੁਰ, ਕਾਬਲ ਸਿੰਘ ਧੰਦਲ, ਨਿਸ਼ਾਨ ਸਿੰਘ ਭਿੱਟੇਵੱਢ, ਕੈਪਟਨ ਸਿੰਘ, ਅਜੀਤ ਸਿੰਘ, ਵਰਿੰਦਰ ਕੌਰ, ਗੁਰਵਿੰਦਰ ਕੌਰ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਗੁਰਦੇਵ ਸਿੰਘ, ਪ੍ਰਗਟ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਸਟਾਫ਼ ਨਾ ਹੋਣ ਕਾਰਨ ਮੈਡੀਕਲ ਅਫ਼ਸਰ ਦਰਜਾ ਚਾਰ ਮੁਲਾਜ਼ਮ ਦੀਆਂ ਸੇਵਾਵਾਂ ਖੁਦ ਕਰਨ ਲਈ ਮਜ਼ਬੂਰ <br/> ਅਗਲੀ ਖ਼ਬਰ ਵਾਰਡ ਨੰਬਰ 27 ਤੋਂ ਭਾਜਪਾ ਉਮੀਦਵਾਰ ਐਡਵੋਕੇਟ ਵਰੁਣ ਗੋਸਾਈਾ ਵਲੋਂ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।