ਧਾਰੀਵਾਲ, 9 ਜੂਨ (ਜੇਮਸ ਨਾਹਰ)-ਮਨਜੀਤ ਕੌਰ ਸਿੱਧੂ ਪਤਨੀ ਨੱਥਾ ਸਿੰਘ ਵਾਸੀ ਗਲੀ ਰਾਮਗੜ੍ਹੀਆ ਨਜ਼ਦੀਕ ਗਾਂਧੀ ਗਰਾਉਂਡ ਵਾਰਡ ਨੰਬਰ 8 ਧਾਰੀਵਾਲ ਨੇ ਪੁਲਿਸ ਨੂੰ ਦੱਸਿਆ ਕਿ ਸੁਮਨਦੀਪ ਕੌਰ ਪਤਨੀ ਸਾਹਿਬ ਸਿੰਘ ਵਾਸੀ ਖਵਾਸਪੁਰ ਫਤਿਹਬਾਦ ਜ਼ਿਲ੍ਹਾ ਤਰਨ ਤਾਰਨ ਨੇ ਉਸ ਦੀ ਲੜਕੀ ਪ੍ਰਭਜੋਤ ਕੌਰ ਤੇ ਉਸ ਦੀ ਦੋਹਤੀ ਜਸਮੀਰ ਕੌਰ ਨੂੰ ਵਿਦੇਸ਼ ਸਿੰਗਾਪੁਰ ਭੇਜਣ ਦੇ ਨਾਂਅ 'ਤੇ 8,55,000 ਰੁਪਏ ਦੀ ਠੱਗੀ ਮਾਰੀ ਹੈ, ਜਿਸ 'ਤੇ ਪੁਲਿਸ ਨੇ ਜਾਂਚ ਪੜਤਾਲ ਕਰਨ ਉਪਰੰਤ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਸਬੰਧਤ ਅÏਰਤ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |