ਗੁਰਦਾਸਪੁਰ, 9 ਜੂਨ (ਚੱਕਰਾਜਾ)-ਮਹਿਰਾ ਲੰਬ ਬਰਾਦਰੀ ਦੀ ਮੇਲ 15 ਜੂਨ ਦਿਨ ਸੋਮਵਾਰ ਨੰੂ ਪਿੰਡ ਪਨਿਆੜ ਵਿਖੇ ਕਰਵਾਈ ਜਾ ਰਹੀ ਹੈ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਮੇਸ਼ ਕੁਮਾਰ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ 15 ਜੂਨ ਨੰੂ ਸਵੇਰੇ 8 ਵਜੇ ਝੰਡਾ ਪੂਜਣ ਦੀ ਰਸਮ ਨਾਲ ਮੇਲ ਸ਼ੁਰੂ ਹੋਵੇਗੀ | ਜਦਕਿ ਦੁਪਹਿਰ 1 ਵਜੇ ਸੰਗਤਾਂ ਲਈ ਲੰਗਰ ਵਰਤਾਇਆ ਜਾਵੇਗਾ | ਉਨ੍ਹਾਂ ਸਮੂਹ ਬਰਾਦਰੀ ਦੇ ਲੋਕਾਂ ਨੰੂ ਇਸ ਮੇਲ 'ਚ ਪਹੁੰਚਣ ਦੀ ਅਪੀਲ ਕੀਤੀ |