05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਿੰਡ ਥਰੀਏਵਾਲ ਤੋਂ ਇਕ ਔਰਤ ਨੇ ਸ਼ਰੀਕੇ ਭਾਈਚਾਰੇ 'ਤੇ ਕੁੱਟਮਾਰ ਕਰਨ ਦੇ ਲਾਏ ਦੋਸ਼

ਅਜੀਤ ਡੈਸਕ 10-06-2026
ਊਧਨਵਾਲ, 9 ਜੂਨ (ਪਰਗਟ ਸਿੰਘ)-ਪਿੰਡ ਥਰੀਏਵਾਲ ਦੀ ਇਕ ਔਰਤ ਨੇ ਆਪਣੇ ਸ਼ਰੀਕੇ ਭਾਈਚਾਰੇ 'ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ | ਔਰਤ ਨੇ ਦੱਸਿਆ ਕਿ ਸ਼ਰੀਕੇ ਭਾਈਚਾਰੇ 'ਚੋਂ ਲੜਕੇ ਰਛਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਥਰੀਏਵਾਲ ਦੀ ਆਪਸੀ ਰੰਜਿਸ਼ ਤਹਿਤ ਹੋਈ ਲੜਾਈ ਹੋਈ ਹੈ, ਜਿਸ 'ਤੇ ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ | ਇਕੱਤਰ ਕੀਤੀ ਜਾਣਕਾਰੀ 'ਚ ਸੰਦੀਪ ਕੌਰ ਪਤਨੀ ਗੁਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਘਰ ਨਾਲ ਰਛਪਾਲ ਦੀ ਜ਼ਮੀਨ ਹੈ | ਅਸੀ ਆਪਣੇ ਗੇਟ ਲਾਗੇ ਕੰਧ ਕੀਤੀ ਹੋਈ ਸੀ, ਰਛਪਾਲ ਸਿੰਘ ਨੇ ਜ਼ਮੀਨ ਵਾਹੁਣ ਸਮੇਂ ਉਹ ਕੰਧ ਢਾਹ ਦਿੱਤੀ ਅਤੇ ਇੱਟਾਂ ਸਾਡੇ ਘਰ ਸੁੱਟ ਦਿੱਤੀਆਂ | ਇਸ ਸਬੰਧੀ ਦੂਸਰੀ ਧਿਰ ਰਛਪਾਲ ਸਿੰਘ ਦਾ ਪੱਖ ਜਾਣਿਆਂ ਤਾਂ ਉਸ ਨੇ ਕਿਹਾ ਕਿ ਮੈਂ ਕਿਸੇ ਨਾਲ ਕੋਈ ਲੜਾਈ ਨਹੀਂ ਕੀਤੀ, ਮੇਰੇ 'ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ | ਰਛਪਾਲ ਸਿੰਘ ਨੇ ਕਿਹਾ ਕਿ ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਸਾਡੇ ਆਪਣੇ ਚਾਚੇ ਦੇ ਮੁੰਡਿਆਂ ਨਾਲ ਲੜਾਈ ਹੋਈ ਸੀ, ਜਿਸ ਕਰ ਕੇ ਇਹ ਮੇਰੇ 'ਤੇ ਰਾਜੀਨਾਮਾ ਕਰਨ ਦਾ ਦਬਾਅ ਬਣਾ ਰਹੇ ਹਨ, ਇਸ ਕਰ ਕੇ ਇਹ ਸਾਰੀ ਚਾਲ ਖੇਡੀ ਗਈ ਹੈ | ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਨੇੜੇ ਗੁਰਦੁਆਰਾ ਸਾਹਿਬ 'ਚ ਲੱਗੇ ਕੈਮਰਿਆਂ ਤੋਂ ਵੀਡੀਓ ਕਢਵਾ ਕੇ ਮੇਰੇ 'ਤੇ ਲੱਗੇ ਸਾਰੇ ਇਲਜ਼ਾਮਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਮੈਨੂੰ ਇਨਸਾਫ਼ ਦਿੱਤਾ ਜਾਵੇ | ਇਸ ਸਬੰਧੀ ਚੌਕੀ ਪੰਜਗਰਾਈਆਂ ਦੇ ਇੰਚਾਰਜ ਏ.ਐੱਸ.ਆਈ. ਗੁਰਦੇਵ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਲੜਾਈ ਦੀ ਕੋਈ ਵੀ ਦਰਖ਼ਾਸਤ ਨਹੀ ਆਈ, ਜਦੋਂ ਆਵੇਗੀ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਮਹਿਰਾ ਲੰਬ ਬਰਾਦਰੀ ਦੀ ਮੇਲ 15 ਨੰੂ ਅਗਲੀ ਖ਼ਬਰ ਵੱਡੇ ਸੁਪਨੇ ਅਤੇ ਨਿਰੰਤਰ ਮਿਹਨਤ ਹੀ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਣ ਦਾ ਰਾਹ-ਮੁਕੇਸ਼ ਵਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।