ਗੁਰਦਾਸਪੁਰ, 16 ਜੂਨ (ਚੱਕਰਾਜਾ)-ਖੇਤੀਬਾੜੀ ਵਿਭਾਗ ਜ਼ਿਲ੍ਹਾ ਗੁਰਦਾਸਪੁਰ ਵਿਖੇ ਡਾ: ਸਾਹਬਾਜ ਸਿੰਘ ਚੀਮਾ ਨੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਚਾਰਜ ਸੰਭਾਲ ਲਿਆ ਹੈ। ਦੱਸਣਯੋਗ ਹੈ ਕਿ ਡਾ: ਸਾਹਬਾਜ ਸਿੰਘ ਚੀਮਾ ਖੇਤੀਬਾੜੀ ਵਿਭਾਗ ’ਚ ਬਤੌਰ ਡਿਪਟੀ ਡਾਇਰੈਕਟਰ ਤਾਇਨਾਤ ਸਨ ਅਤੇ ਹੁਣ ਪਦਉੱਨਤ ਹੋ ਕੇ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਤਾਇਨਾਤ ਹੋਏ ਹਨ। ਡਾ: ਸਾਹਬਾਜ ਸਿੰਘ ਚੀਮਾ ਜੋ ਖੇਤੀਬਾੜੀ ਵਿਭਾਗ ਵਿਚ ਬਤੌਰ ਅਧਿਕਾਰੀ ਕਾਫੀ ਲੰਮਾ ਤਜਰਬਾ ਰੱਖਦੇ ਹਨ। ਡਾ: ਚੀਮਾ ਡੀ.ਐਮ ਪੰਜਾਬ ਐਗਰੋ, ਪਨਸੀਡ ਰੀਜਨਲ ਸੀਡ ਸਰਟੀਕਿਸੇਨ ਅਫਸਰ, ਜ਼ਿਲ੍ਹਾ ਸਿਖਲਾਈ ਅਫ਼ਸਰ ਗੁਰਦਾਸਪੁਰ ਤੇ ਕਈ ਹੋਰ ਅਹੁੱਦਿਆਂ ’ਤੇ ਰਹੇ ਹਨ। ਉਨ੍ਹਾਂ ਦੇ ਚਾਰਜ ਸੰਭਾਲਣ ਮੌਕੇ ਜ਼ਿਲ੍ਹਾ ਦਫ਼ਤਰ ਖੇਤੀਬਾੜੀ ਦਾ ਸਮੁੱਚਾ ਸਟਾਫ ਮੌਜੂਦ ਰਿਹਾ। ਡਾ: ਸਾਹਬਾਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਜਿੰਮੇਵਾਰੀ ਸੌਂਪੀ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਕਿਸਾਨੀ ਦੀ ਬਿਹਤਰੀ ਲਈ ਵੱਧ ਤੋਂ ਵੱਧ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਖੁਦ ਇਕ ਕਿਸਾਨ ਹਨ ਤੇ ਜ਼ਮੀਨੀ ਪੱਧਰ ’ਤੇ ਕਿਸਾਨ ਭਾਈਚਾਰੇ ਨੂੰ ਆਉਂਦੀਆਂ ਮੁਸ਼ਕਿਲਾਂ ਤੋਂ ਉਹ ਭਲੀਭਾਂਤ ਜਾਣੂ ਹਨ ਤੇ ਕਿਸਾਨਾਂ ਦੀ ਹਰੇਕ ਸਮੱਸਿਆ ਨੂੰ ਤਾਲਮੇਲ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਦੇ ਚਾਰਜ ਸੰਭਾਲਣ ਮੌਕੇ ਜਿਥੇ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ, ਉੱਥੇ ਵੱਖ -ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਰਿਟਾ. ਜਾਇੰਟ ਡਾਇਰੈਕਟਰ ਡਾ: ਜਤਿੰਦਰ ਸਿੰਘ ਗਿੱਲ, ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਡਾ: ਕ੍ਰਿਪਾਲ ਸਿੰਘ ਰਿਟਾ. ਚੀਫ, ਡਾ: ਕੁਲਜੀਤ ਸਿੰਘ ਰਿਟਾ. ਚੀਫ, ਡਾ: ਕੰਵਲਪ੍ਰੀਤ ਸਿੰਘ, ਡਾ: ਹੀਰਾ ਸਿੰਘ, ਡਾ: ਰਮੇਸ਼ ਕੁਮਾਰ ਸ਼ਰਮਾ, ਡਾ: ਵਿਪਨ ਪਠਾਨੀਆ, ਜਤਿੰਦਰ ਸਿੰਘ ਸੰਧੂ ਕਾਨੂੰਗੋ, ਸਵਿੰਦਰ ਸਿੰਘ ਲੋਹਚੱਪ, ਸਰਵਣ ਸਿੰਘ ਲੋਹਚੱਪ, ਗਗਨਦੀਪ ਸਿੰਘ ਵਿਰਕ, ਜਥੇ. ਕਰਮ ਸਿੰਘ ਪਵਾਰ, ਡਾ: ਸੰਦੀਪ ਸਿੰਘ ਜ਼ਿਲਾ ਪ੍ਰੋਜੈਕਟ ਅਫਸ਼ਰ ‘ਆਤਮਾ’, ਸੰਦੀਪ ਸਿੰਘ ਨੰਗਲ ਬੁੱਟਰ, ਡਾ: ਤੇਜਬੀਰ ਸਿੰਘ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ, ਕਿਸਾਨ ਗੁਰਬਿੰਦਰ ਸਿੰਘ ਬਾਜਵਾ, ਦਿਲਬਾਗ ਸਿੰਘ ਲਾਲੀ ਚੀਮਾ, ਐਡਵੋਕੇਟ ਬਲਜੀਤਪਾਲ ਸਿੰਘ ਖੁੰਡਾ, ਸਾਬਕਾ ਸਰਪੰਚ ਮਨਿੰਦਰ ਸਿੰਘ ਪੀਰ ਦੀ ਸੈਨ, ਹਰਵਿੰਦਰਪਾਲ ਸਿੰਘ ਬੰਟੀ ਸਰਪੰਚ, ਸਵਰਨ ਸਿੰਘ ਪੀ.ਆਰ.ਓ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ, ਅਮਰੀਕ ਸਿੰਘ ਸਰਪੰਚ, ਬੀਜ ਪ੍ਰੋਡਿਊੁਸਰ ਪ੍ਰਦੀਪ ਸਿੰਘ, ਬੀਜ ਪ੍ਰੋਡਿਉੂਸਰ ਰਣਜੀਤ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ ਭਗਵਾਨਪੁਰ, ਹਰਵਿੰਦਰਪਾਲ ਸਿੰਘ ਬਾਜਵਾ, ਗੁਰਮੀਤ ਸਿੰਘ ਸਰਪੰਚ, ਜਤਿੰਦਰ ਸਿੰਘ ਸਰਪੰਚ, ਭਗਵੰਤ ਸਿੰਘ ਲੁਕਮਾਨੀਆ ਆਦਿ ਤੋਂ ਇਲਾਵਾ ਕਈ ਸਖਸ਼ੀਅਤਾਂ ਹਾਜ਼ਰ ਸਨ।