28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਅੰਮ੍ਰਿਤਸਰ ਤੋਂ ਕਟੜਾ ਲਈ ਪਹਿਲੀ ਆਧੁਨਿਕ ‘ਵੰਦੇ ਭਾਰਤ’ ਰੇਲ ਗੱਡੀ ਦਾ ਬਟਾਲਾ ਰੇਲਵੇ ਸਟੇਸ਼ਨ ’ਤੇ ਭਰਵਾਂ ਸਵਾਗਤ

ਅਜੀਤ ਡੈਸਕ 17-06-2026
ਬਟਾਲਾ, 16 ਜੂਨ (ਸਤਿੰਦਰ ਸਿੰਘ)-ਕਈ ਚਿਰਾਂ ਤੋਂ ਮਾਤਾ ਵੈਸ਼ਨੂੰ ਦੇਵੀ ਦੀ ਯਾਤਰਾ ਲਈ ਜਾਣ ਵਾਲੀਆਂ ਸੰਗਤਾਂ ਦੀ ਮੰਗ ਨੂੰ ਪੂਰਾ ਕਰਦਿਆਂ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਤੋਂ ਵਾਇਆ ਜੰਮੂ ਕਟੜਾ ਐਕਸਪ੍ਰੈ੍ਰੱਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪਹਿਲੀ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਰੇਲ ਗੱਡੀ ਦਾ ਅੰਮ੍ਰਿਤਸਰ ਤੋਂ ਪਹਿਲਾ ਸਟੇਸ਼ਨ ਬਟਾਲਾ ਪਹੁੰਚਦਿਆਂ ਵੱਡੀ ਗਿਣਤੀ ਵਿਚ ਲੋਕਾਂ ਨੇ ਸਵਾਗਤ ਕੀਤਾ। ਇਸ ਮੌਕੇ ਭਾਜਪਾ ਆਗੂਆਂ ’ਚ ਸ੍ਰੀ ਅਸ਼ਵਨੀ ਸੇਖੜੀ, ਰਵੀਕਰਨ ਸਿੰਘ ਕਾਹਲੋਂ, ਹੀਰਾ ਵਾਲੀਆ, ਬਲਵਿੰਦਰ ਸਿੰਘ ਲਾਡੀ ਅਤੇ ਫਤਹਿਜੰਗ ਸਿੰਘ ਬਾਜਵਾ ਸਮੇਤ ਹੋਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਅਤੇ ਹਰੀ ਝੰਡੀ ਦੇ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਮਾਤਾ ਰਾਣੀ ਦੀ ਮਿਹਰ ਹੋ ਗਈ ਹੈ, ਕੇਂਦਰ ਸਰਕਾਰ ਨੇ ਬਟਾਲਾ ਵਾਸੀਆਂ ਨੂੰ ਉਹ ਤੋਹਫਾ ਦਿੱਤਾ ਹੈ, ਜਿਸ ਨਾਲ ਬਟਾਲਾ ਸਟੇਸ਼ਨ ਡਿਜੀਟਲ ਹੋ ਗਿਆ ਅਤੇ ਦੇਸ਼ ਦੇ ਹਰ ਹਿੱਸੇ ’ਚ ਬਣੇ ਡਿਜੀਟਲ ਸਟੇਸ਼ਨ ਨਾਲ ਜੁੜ ਗਿਆ ਹੈ। ਉਨ੍ਹਾਂ ਕਿਹਾ ਕਿ ਮਾਤਾ ਵੈਸ਼ਨੂੰ ਦੇਵੀ ਹੁੰਦਿਆਂ ਹੁਣ ਕਸ਼ਮੀਰ ਜਾਣਾ ਸੌਖਾ ਹੋ ਗਿਆ। ਲੋਕਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਮਾਤਾ ਰਾਣੀ ਦੇ ਭਜਨ ਗਾਏ ਅਤੇ ਲੱਡੂ ਵੰਡੇ ਹਨ। ਰਵੀਕਰਨ ਸਿੰਘ ਕਾਹਲੋਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੀ ਮੰਗ ਪੂਰੀ ਹੋਈ ਹੈ ਅਤੇ ਹੁਣ ਯਾਤਰੂਆਂ ਦੀ ਸਹੂਲਤ ਲਈ ਇਕ ਪੁਲ ਵੀ ਜਲਦੀ ਹੀ ਬਣਾਇਆ ਜਾਵੇਗਾ, ਜੋ ਕਿ ਬਟਾਲਾ ਵਾਸੀਆਂ ਲਈ ਇਕ ਹੋਰ ਤੋਹਫਾ ਹੋਵੇਗਾ। ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਅਤੇ ਬਲਵਿੰਦਰ ਸਿੰਘ ਲਾਡੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰੇਲਵੇ ਮੰਤਰੀ, ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਪ੍ਰਧਾਨ ਸ: ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲਦੀ ਹੀ ਬਟਾਲਾ ਵਾਸੀਆਂ ਦੀਆਂ ਹੋਰ ਮੰਗਾਂ ਵੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਭੂਸ਼ਣ ਬਜਾਜ, ਸ਼ਕਤੀ ਸ਼ਰਮਾ, ਭਾਰਤ ਭੂਸ਼ਣ ਲੂਥਰਾ, ਰੌਸ਼ਨ ਲਾਲ, ਆਸ਼ੂ ਹਾਂਡਾ, ਅਨੀਸ਼ ਅਗਰਵਾਲ, ਪਲਵਿੰਦਰ ਸਿੰਘ ਚੀਮਾ, ਵਿਜੇ ਮੱਟੂ, ਦੀਪਕ ਜੋਸ਼ੀ, ਅਸ਼ਵਨੀ ਮਲਹੋਤਰਾ, ਬੁਧੀਸ਼ ਅਗਰਵਾਲ, ਕੁਲਭੂਸ਼ਣ ਵਿਗ, ਵਰਿੰਦਰ ਸ਼ਰਮਾ, ਰੂਬੀ ਭੁੱਲਰ, ਰਜਿਤ ਮਹਾਜਨ, ਕਿਸ਼ਨ ਲਾਲ, ਰਮੇਸ਼ ਕੁਮਾਰ, ਚਾਚਾ ਭੰਡਾਰੀ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਤੋਂ ਇਲਾਵਾ ਪਿੰਡਾਂ ਦੇ ਲੋਕ ਪਹੁੰਚੇ ਹੋਏ ਸਨ।
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲੇ ਅਤੇ ਜਥੇਦਾਰ ਮੱਖਣ ਸਿੰਘ ਸ਼ਹੀਦ ਦੀ ਬਰਸੀ ਮਨਾਈ ਅਗਲੀ ਖ਼ਬਰ ਡਾ. ਚੀਮਾ ਨੇ ਗੁਰਦਾਸਪੁਰ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।