ਬਟਾਲਾ, 16 ਜੂਨ (ਸਤਿੰਦਰ ਸਿੰਘ)-ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲੇ ਤੇ ਉਨ੍ਹਾਂ ਦੇ ਚਰਨ ਸੇਵਕ ਜਥੇਦਾਰ ਮੱਖਣ ਸਿੰਘ ਸ਼ਹੀਦ ਦੀ ਸਾਂਝੀ ਬਰਸੀ ਜਥੇਦਾਰ ਬਾਬਾ ਨਾਮਦੇਵ ਜੀ ਦੀ ਅਗਵਾਈ ਹੇਠ ਗੁਰਦੁਆਰਾ ਅੰਗੀਠਾ ਸਾਹਿਬ ਸ਼ਹੀਦਾਂ ਅੱਡਾ ਉਧੋਵਾਲ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਸਖ਼ਤ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਪਾਠੀ ਸਿੰਘਾਂ ਨੇ ਗੁਰਬਾਣੀ ਸ਼ਬਦਾਂ ਨੂੰ ਪੜਦਿਆਂ ਹਾਜ਼ਰੀ ਲਗਵਾਈ। ਭਾਈ ਦਲਜੀਤ ਸਿੰਘ ਮਾਣਕ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਰਸ਼ਭਿੰਨਾਂ ਕੀਰਤਨ ਕੀਤਾ ਗਿਆ। ਨਿਰਮਲ ਸਿੰਘ ਬੋਬਾਂਵਾਲੇ ਵਲੋਂ ਸੰਤ ਮਹਾਂਪੁਰਖਾਂ ਜੀ ਦੀ ਮਹਿਮਾ ਦਾ ਗਾਇਨ ਕੀਤਾ ਗਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸੰਗਤ ਦੀ ਸੇਵਾ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਚਾਹ ਪਕੌੜੇ ਤੋਂ ਇਲਾਵਾ ਕਈ ਪ੍ਰਕਾਰ ਦੇ ਪਦਾਰਥ ਲੰਗਰਾਂ ਵਿਚ ਵਰਤਾਏ ਗਏ। ਇਸ ਮੌਕੇ ਬਾਬਾ ਸਰਬਜੀਤ ਸਿੰਘ ਭਾਗੋਵਾਲ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਪ੍ਰੋ. ਬਲਬੀਰ ਸਿੰਘ ਕੌਲਾਂ, ਦਿਲਬਾਗ ਸਿੰਘ ਬਾਲੇਵਾਲ, ਪਹਿਲਵਾਨ ਦਿਲਬਾਗ ਸਿੰਘ ਬਾਂਗੋਂਵਾਣੀ, ਰਮਨਦੀਪ ਸਿੰਘ ਸੰਧੂ, ਸ਼ਮਸ਼ੇਰ ਸਿੰੰਘ ਚੀਮਾ, ਥਾਣੇਦਾਰ ਗੁਰਦੀਪ ਸਿੰਘ, ਮਾਸਟਰ ਕੁਲਦੀਪ ਸਿੰਘ ਸੋਨੂੰ, ਸਾਬਕਾ ਸਰਪੰਚ ਨਰਿੰਦਰ ਸਿੰਘ ਪੱਡਾ, ਬਲਬੀਰ ਸਿੰਘ ਬੋਲੀ, ਕੁਲਵੰਤ ਸਿੰਘ ਜੌਹਲ, ਜੋਬਨਜੀਤ ਸਿੰਘ ਛੋਟੇਪੁਰ, ਗੁਰਦੀਪ ਸਿੰਘ ਸਾਰਚੂਰ, ਲਾਲ ਸਿੰਘ ਕੱਥੂਨੰਗਲ, ਕੁਲਵੰਤ ਸਿੰਘ ਪੰਧੇਰ, ਲੈਕਚਰਾਰ ਦਿਲਬਾਗ ਸਿੰਘ ਨਾਥਪੁਰ, ਹਰਪਾਲ ਸਿੰਘ ਬਟਾਲਾ, ਲੈਕਚਰਾਰ ਦਿਲਬਾਗ ਸਿੰਘ, ਲੈਕਚਰਾਰ ਰਣਜੋਧ ਸਿੰਘ ਮੰਮਣ, ਜਸਵਿੰਦਰ ਸਿੰਘ ਪਾਹੜਾ, ਸ਼ਰਨਜੀਤ ਸਿੰਘ ਪਾਹੜਾ, ਲਖਵਿੰਦਰ ਸਿੰਘ, ਛਿੰਦਾਸ਼ਾਹ ਕਲੇਰ, ਨਰਿੰਦਰ ਸਿੰਘ ਸੁਚੇਤਗੜ੍ਹ, ਨਰਿਪਜੀਤ ਸਿੰਘ ਜੌਹਲ, ਥਾਣੇਦਾਰ ਆਤਮਾ ਸਿੰਘ ਜੌਹਲ, ਬਲਜੀਤ ਸਿੰਘ ਰੰਧਾਵਾ, ਬਲਜੀਤ ਸਿੰਘ ਸ਼ਿਕਾਰ, ਸ਼ਮਸ਼ੇਰ ਸਿੰਘ ਮਲਕਪੁਰ, ਗ੍ਰੰਥੀ ਸਿੰਘ ਜਫਰਵਾਲ, ਲਖਵਿੰਦਰ ਸਿੰਘ ਭਾਗੋਵਾਲ, ਬੱਗਾ ਸਿੰਘ, ਬਲਜੀਤ ਸਿੰਘ ਫੌਜੀ, ਦਲਜੀਤ ਸਿੰਘ ਕਲੇਰ, ਸਾਬਾ ਕਲੇਰ, ਹਰਦਿਆਲ ਸਿੰਘ, ਜਗਜੀਤ ਸਿੰਘ ਸ਼ਿਕਾਰ, ਮਨਪ੍ਰੀਤ ਸਿੰਘ, ਰਾਮ ਸਿੰਘ ਰਾਜਪੁਰਾ, ਰਣਜੀਤ ਸਿੰਘ ਗਾਦੜੀਆ, ਜੋਗਾ ਸਿੰਘ, ਕੁਲਵਿੰਦਰ ਸਿੰਘ ਪੰਨੂੰ, ਹਰਦੀਪ ਸਿੰਘ ਭੰਗਵਾ, ਗੁਰਮੀਤ ਸਿੰਘ ਮੀਤੂ, ਅਜੀਤ ਸਿੰਘ ਭੀਖੋਵਾਲ, ਅਜੀਤ ਸਿੰਘ ਦਿਆਲਗੜ, ਅਵਤਾਰ ਸਿੰਘ ਤਲਵੰਡੀ ਰਾਮਾ, ਗੁਰਮੇਜ ਸਿੰਘ ਭੋਖੋਵਾਲ, ਸਾਹਬ ਸਿੰਘ ਸ਼ਿਕਾਰ, ਹਰਜਿੰਦਰ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ।