03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਲੋਕ ਇਨਸਾਫ ਮੋਰਚਾ ਵਲੋਂ ਧਰਨਾ ਲਗਾ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਅਜੀਤ ਡੈਸਕ 07-07-2026
ਹਰਚੋਵਾਲ, 6 ਜੁਲਾਈ (ਰਣਜੋਧ ਸਿੰਘ ਭਾਮ/ਢਿੱਲੋਂ)- ਲੋਕ ਇਨਸਾਫ ਮੋਰਚਾ ਔਲਖ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੱਗੜੀ ਸੰਭਾਲ ਜੱਟਾ, ਕਿਸਾਨ ਮਜ਼ਦੂਰ ਕਮੇਟੀ, ਪੱਗੜੀ ਸੰਭਾਲ ਲਹਿਰ ਆਦਿ ਕਿਸਾਨ ਯੂਨੀਅਨਾਂ ਵਲੋਂ ਲੋਕ ਇਨਸਾਫ ਮੋਰਚਾ ਦੇ ਪ੍ਰਧਾਨ ਰਣਜੀਤ ਸਿੰਘ ਸੋਨੂੰ ਔਲਖ ਦੀ ਅਗਵਾਈ ਹੇਠ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਹਰਚੋਵਾਲ ਚੌਂਕ ਵਿਚ ਤਿੰਨ ਘੰਟੇ ਲਈ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਸੋਨੂੰ ਔਲਖ ਤੇ ਵੱਖ-ਵੱਖ ਕਿਸਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਰੇ ਕਿਸਾਨਾਂ ਨੂੰ ਦੱਸਿਆ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਵਪਾਰਿਕ ਸਮਝੌਤਾ ਕਰਕੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਤੇ ਭਗਵੰਤ ਮਾਨ ਸਰਕਾਰ ਵਲੋਂ ਵੀ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਨਹੀਂ ਪਾਈ ਜਾ ਰਹੀ ਜਿਸ ਕਾਰਨ ਇਸ ਮਹਿੰਗਾਈ ਦੇ ਯੁੱਗ ਵਿਚ ਤੰਗੀਆਂ ਕੱਟ ਰਹੇ ਹਨ। ਇਸ ਮੌਕੇ ਸੋਨੂੰ ਔਲਖ, ਦਲੀਪ ਸਿੰਘ ਨੰਬਰਦਾਰ, ਰਮਨ ਸਿੰਘ ਵਰਸਾਲ ਚੱਕ, ਸਤਨਾਮ ਸਿੰਘ ਬਾਗੜੀਆਂ, ਬਲਵਿੰਦਰ ਸਿੰਘ ਸ਼ੀਂਹ ਭੱਟੀਆਂ, ਨਿਸ਼ਾਨ ਸਿੰਘ ਖੱਖ, ਬਲਵਿੰਦਰ ਸਿੰਘ, ਅਵਤਾਰ ਸਿੰਘ ਖੋਜਕੀਪੁਰ, ਸੁਖਰਾਜ ਸਿੰਘ ਰਾਜਾ ਔਲਖ, ਵੀਰ ਸਿੰਘ ਨੂੰਨ ਬਰਕਤ, ਹਰਵਿੰਦਰ ਸਿੰਘ ਕਿੜੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਹਲ ਦੇ ਹਲਕਾ ਇੰਚਾਰਜ ਲੱਗਣ ’ਤੇ ਬੀ.ਡੀ.ਪੀ.ਓ. ਕੁਲਜਿੰਦਰ ਸਿੰਘ ਚਾਹਲ ਨੇ ਸਾਥੀਆਂ ਸਮੇਤ ਗੁਲਦਸਤਾ ਭੇਟ ਕੀਤਾ ਅਗਲੀ ਖ਼ਬਰ ਕਾਦਰੀ ਮੁਹੱਲੇ ਦੇ ਲੋਕ ਬਰਸਾਤ ’ਚ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।