08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸ਼੍ਰੋ.ਅ.ਦ. (ਬ) ਯੂਥ ਦੇ ਹਲਕਾ ਡੇਰਾ ਬਾਬਾ ਨਾਨਕ ਸ਼ਹਿਰੀ ਪ੍ਰਧਾਨ ਬੱਲ ਦਾ ਕਲਾਨੌਰ ਸ਼ਹਿਰੀ ਜਥੇਬੰਦੀ ਵਲੋਂ ਸਵਾਗਤ

ਅਜੀਤ ਡੈਸਕ 11-07-2026
ਕਲਾਨੌਰ, 10 ਜੁਲਾਈ (ਪੁਰੇਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਅਕਾਲੀ ਦਲ ਦੀ ਮਜ਼ਬੂਤੀ ਤੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ ’ਚ ਨਿਯੁਕਤੀਆਂ ਕਰਕੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਇਸ ਤਹਿਤ ਪ੍ਰਭਜੀਤ ਸਿੰਘ ਬੱਲ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ’ਚ ਯੂਥ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਉਪਰੰਤ ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਪ੍ਰਭਜੀਤ ਸਿੰਘ ਬੱਲ ਸਥਾਨਕ ਕਸਬੇ ’ਚ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਕਲਾਨੌਰ ਸ਼ਹਿਰੀ ਜਥੇਬੰਦੀ ਨਾਲ ਮੀਟਿੰਗ ਕੀਤੀ ਗਈ। ਉਪਰੰਤ ਸ਼ਹਿਰੀ ਜਥੇਬੰਦੀ ਵਲੋਂ ਜਥੇ. ਰਣਜੀਤ ਸਿੰਘ ਦੀ ਅਗਵਾਈ ਹੇਠ ਸ਼ਹਿਰੀ ਪ੍ਰਧਾਨ ਪ੍ਰਭਜੀਤ ਸਿੰਘ ਬੱਲ ਦਾ ਸਿਰੋਪਾਓ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬੱਲ ਨੇ ਕਿਹਾ ਕਿ ਉਹ ਸ: ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਸ: ਬਿਕਰਮ ਸਿੰਘ ਮਜੀਠੀਆ, ਸਰਬਜੀਤ ਸਿੰਘ ਝਿੰਜਰ, ਡਾ. ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ, ਹਲਕਾ ਇੰਚਾਰਜ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਸਮੇਤ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ’ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ, ਪ੍ਰਧਾਨ ਅਨੂਪ ਸਿੰਘ, ਭਾਈ ਪਰਮਜੀਤ ਸਿੰਘ, ਬਲਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਕਾਹਲੋਂ, ਦਲਜੀਤ ਸਿੰਘ ਸੱਭਰਵਾਲ, ਸਰਬਜੀਤ ਸਿੰਘ ਕਾਹਲੋਂ, ਹਰਭਜਨ ਸਿੰਘ ਆਕੀਮਾਛੀ, ਗੁਰਭੇਜ ਸਿੰਘ ਪਵਾਰ, ਨੰਬਰਦਾਰ ਅਮਰੀਕ ਸਿੰਘ, ਸੁਖਵੰਤ ਸਿੰਘ ਬਾਜਵਾ, ਕੁਲਵੰਤ ਸਿੰਘ ਭਿੰਡਰ, ਬਲਜਿੰਦਰ ਸਿੰਘ ਸੰਧੂ, ਜਰਨੈਲ ਸਿੰਘ ਕਲਾਨੌਰ, ਰਜਵੰਤ ਸਿੰਘ ਮੱਲ੍ਹੀ, ਗੁਰਦਿੱਤ ਸਿੰਘ, ਗੁਰਪ੍ਰੀਤ ਸਿੰਘ, ਰਣਧੀਰ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਜਸਪਿੰਦਰ ਸਿੰਘ, ਰਵਿੰਦਰ ਸਿੰਘ, ਨਵਦੀਪ ਸਿੰਘ, ਰਣਯੋਧ ਸਿੰਘ, ਚਰਨਜੀਤ ਸਿੰਘ, ਅਰਸ਼ਦੀਪ ਸਿੰਘ, ਦਿਲਪ੍ਰੀਤ ਸਿੰਘ, ਅਮਰਬੀਰ ਸਿੰਘ, ਸਿਮਰਜੀਤ ਸਿੰਘ, ਕੰਵਲਜੀਤ ਸਿੰਘ ਵੀ ਹਾਜ਼ਰ ਰਹੇ।
ਪਿਛਲੀ ਖ਼ਬਰ ਅਸੀਂ ਕਾਂਗਰਸ ਪਾਰਟੀ ਦੇ ਪੱਕੇ ਵਰਕਰ ਹਾਂ- ਖੋਸਲਾ, ਨਾਭਾ ਅਗਲੀ ਖ਼ਬਰ ਸੜਕਾਂ ਉੱਪਰ ਰੇਤ ਤੇ ਬਜਰੀ ਨੂੰ ਬਿਨਾਂ ਢਕੇ ਟਿੱਪਰ ਚਾਲਕ ਲੋਕਾਂ ਨੂੰ ਵੰਡ ਰਹੇ ਨੇ ਅੱਖਾਂ ਦੀਆਂ ਕਈ ਭਿਆਨਕ ਬਿਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।