02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੜਕ ਹਾਦਸੇ ’ਚ ਪਤੀ-ਪਤਨੀ ਗੰਭੀਰ ਜ਼ਖਮੀ

ਅਜੀਤ ਡੈਸਕ 01-08-2026
ਨੌਸ਼ਹਿਰਾ ਮੱਝਾ ਸਿੰਘ, 31 ਜੁਲਾਈ (ਰਵੀ ਭਗਤ)-ਰਾਸ਼ਟਰੀ ਰਾਜ ਮਾਰਗ ਦੇ ਪਿੰਡ ਕਲੇਰ ਖ਼ੁਰਦ ਮੌੜ ’ਤੇ ਇਕ ਕਾਰ ਤੇ ਬੁਲੇਟ ਮੋਟਰਸਾਈਕਲ ਦੀ ਟੱਕਰ ਦਰਮਿਆਨ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਏ.ਐਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਮੁਖਤਾਰ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਡਡਵਾਂ ਧਾਰੀਵਾਲ ਆਪਣੀ ਪਤਨੀ ਦਲਜੀਤ ਕੌਰ ਨਾਲ ਬੁਲੇਟ ਮੋਟਰਸਾਈਕਲ ਨੰਬਰ ਪੀ.ਬੀ.06-ਏ.ਯੂ. 1074 ’ਤੇ ਬਟਾਲਾ ਵਲੋਂ ਧਾਰੀਵਾਲ ਜਾ ਰਹੇ ਸਨ, ਜਦ ਉਹ ਪਿੰਡ ਕਲੇਰ ਖ਼ੁਰਦ ਦੇ ਮੌੜ ’ਤੇ ਪੁੱਜੇ ਤਾਂ ਇਕ ਕਾਰ ਸੁਜ਼ੂਕੀ ਈਕੋ ਨੰਬਰ ਪੀ.ਬੀ.06-ਬੀ.ਡੀ.3582 ਦੇ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋ ਗਏ, ਜਿਨਾਂ ਨੂੰ ਐਸ.ਐਸ.ਐਫ਼. ਦੀ ਟੀਮ ਵਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਿਸ ਵਲੋਂ ਦੋਨੋਂ ਵਾਹਨ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ 14 ਅਗਸਤ ਤੋਂ ਪਹਿਲਾਂ ਅਸਤੀਫ਼ਾ ਦੇਵੇ ਨਹੀਂ ਤਾਂ 15 ਨੂੰ ਹੋਵੇਗਾ ਪ੍ਰਦਰਸ਼ਨ- ਉਦੋਵਾਲੀ ਅਗਲੀ ਖ਼ਬਰ ਸੋਨੇ ਦੇ ਗਹਿਣੇ ਚੋਰੀ ਕਰਨ ਵਾਲਾ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।