06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭਗਵਾਨਪੁਰ ਟੀਮ ਵਲੋਂ ਪਿੰਡ ਸ਼ਾਹਪੁਰ, ਮਸਤਕੋਟ ਤੇ ਉਗੜੂਖੈੜਾ ਵਿਚ ਗਰੀਬ ਲੜਕੀਆਂ ਦੇ ਵਿਆਹ ਵਿਚ ਮਦਦ ਵਜੋਂ 21-21 ਹਜ਼ਾਰ ਰੁਪਏ ਦਿੱਤੇ

ਵਡਾਲਾ ਬਾਂਗਰ, 4 ਅਗਸਤ (ਭੁੰਬਲੀ)-ਭਗਵਾਨਪੁਰ ਟੀਮ ਵਲੋਂ ਹਲਕਾ ਡੇਰਾ ਬਾਬਾ ਨਾਨਕ ’ਚ ਗਰੀਬ ਦਲਿਤ ਲੜਕੀਆਂ ਦੇ ਵਿਆਹਾਂ ਵਿਚ 21000 ਰੁਪਏ ਸ਼ਗਨ ਦੇਣ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਇਸ ਟੀਮ ਵਲੋਂ ਇਸ ਇਲਾਕੇ ਦੀ ਪਿੰਡ ਸ਼ਾਹਪੁਰ-ਅਮਰਗੜ੍ਹ, ਮਸਤਕੋਟ ਅਤੇ ਉਗੜੂਖੈੜਾ ਵਿਚ ਮਸੀਹ ਭਾਈਚਾਰੇ ਨਾਲ ਸਬੰਧਤ ਗਰੀਬ ਲੜਕੀਆਂ ਦੇ ਵਿਆਹਾਂ ਵਿਚ 21-21 ਹਜ਼ਾਰ ਰੁਪਏ ਪ੍ਰਤੀ ਵਿਆਹ ਦੇ ਹਿਸਾਬ ਨਾਲ ਸ਼ਗਨ ਮਾਲੀ ਮਦਦ ਵਜੋਂ ਦਿੱਤੇ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਬੀਬੀ ਰਾਜਵਿੰਦਰ ਕੌਰ, ਟੀਮ ਦੇ ਮੈਂਬਰ ਦਲਬੀਰ ਸਿੰਘ ਭਿੱਲਾ ਕੋਟਲੀ, ਸਰਗਰਮ ਆਗੂ ਤੇ ਸਾ.

ਅਜੀਤ ਡੈਸਕ 05-08-2026
ਵਡਾਲਾ ਬਾਂਗਰ, 4 ਅਗਸਤ (ਭੁੰਬਲੀ)-ਭਗਵਾਨਪੁਰ ਟੀਮ ਵਲੋਂ ਹਲਕਾ ਡੇਰਾ ਬਾਬਾ ਨਾਨਕ ’ਚ ਗਰੀਬ ਦਲਿਤ ਲੜਕੀਆਂ ਦੇ ਵਿਆਹਾਂ ਵਿਚ 21000 ਰੁਪਏ ਸ਼ਗਨ ਦੇਣ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਇਸ ਟੀਮ ਵਲੋਂ ਇਸ ਇਲਾਕੇ ਦੀ ਪਿੰਡ ਸ਼ਾਹਪੁਰ-ਅਮਰਗੜ੍ਹ, ਮਸਤਕੋਟ ਅਤੇ ਉਗੜੂਖੈੜਾ ਵਿਚ ਮਸੀਹ ਭਾਈਚਾਰੇ ਨਾਲ ਸਬੰਧਤ ਗਰੀਬ ਲੜਕੀਆਂ ਦੇ ਵਿਆਹਾਂ ਵਿਚ 21-21 ਹਜ਼ਾਰ ਰੁਪਏ ਪ੍ਰਤੀ ਵਿਆਹ ਦੇ ਹਿਸਾਬ ਨਾਲ ਸ਼ਗਨ ਮਾਲੀ ਮਦਦ ਵਜੋਂ ਦਿੱਤੇ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਬੀਬੀ ਰਾਜਵਿੰਦਰ ਕੌਰ, ਟੀਮ ਦੇ ਮੈਂਬਰ ਦਲਬੀਰ ਸਿੰਘ ਭਿੱਲਾ ਕੋਟਲੀ, ਸਰਗਰਮ ਆਗੂ ਤੇ ਸਾ. ਸਰਪੰਚ ਜਸਬੀਰ ਸਿੰਘ ਕਾਹਲੋਂ ਆਦਿ ਨੇ ਦੱਸਿਆ ਕਿ ਇਹ ਟੀਮ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰ ਰਹੀ ਹੈ ਤੇ ਭਵਿੱਖ ਵਿਚ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕਰੇਗੀ। ਇਸ ਮੌਕੇ ਸਾ. ਸਰਪੰਚ ਗੁਰਵਿੰਦਰ ਸਿੰਘ ਜੱਗਾ, ਬਾਬਾ ਦਵਿੰਦਰ ਸਿੰਘ ਸ਼ਾਹਪੁਰ, ਨਰਿੰਦਰ ਮਸੀਹ ਸ਼ਾਹਪੁਰ, ਦਲਬੀਰ ਸਿੰਘ ਭਿੱਲਾ ਕੋਟਲੀ, ਸਾ. ਸਰਪੰਚ ਜਸਬੀਰ ਸਿੰਘ ਫ਼ੌਜੀ ਵਡਾਲਾ ਬਾਂਗਰ, ਤਲਵਿੰਦਰ ਸਿੰਘ ਟੋਨੀ ਢਿੱਲੋਂ ਮੁਸਤਰਾਪੁਰ, ਸਰਪੰਚ ਅਮਨਦੀਪ ਸਿੰਘ ਮੀਰ ਕਚਾਣਾ ਸਮੇਤ ਟੀਮ ਭਗਵਾਨਪੁਰ ਦੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਮੌਜ਼ੂਦ ਸਨ।
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਲਾਗੂ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ-ਡਾ ਹਰਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।