15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰਇਕਬਾਲ ਸਿੰਘ ਮਾਹਲ ਵਲੋ ਪਿੰਡ ਕੰਗ ਵਿਖੇ ਮੀਟਿੰਗ

ਧਾਰੀਵਾਲ, 14 ਅਗਸਤ (ਜੇਮਸ ਨਾਹਰ)-ਪਿੰਡ ਕੰਗ ਵਿਖੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਵਲੋਂ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਬਲਾਕ ਸੰਮਤੀ ਧਾਰੀਵਾਲ ਦੀ ਚੇਅਰਪਰਸਨ ਸ਼ਰਨਜੀਤ ਕੌਰ ਕੰਗ ਤੇ ਸਰਪੰਚ ਹਰਪਾਲ ਸਿੰਘ ਕੰਗ ਦੀ ਅਗਵਾਈ ਹੇਠ ਕੀਤੀ ਗਈ, ਜਿਸ ’ਚ ਚੇਅਰਪਰਸਨ, ਸਰਪੰਚ, ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸ: ਮਾਹਲ ਨੂੰ ਸਿਰੋਪਾਓ ਪਾ ਕੇ ਧਾਰਮਿਕ ਤਸਵੀਰ ਤੇ ਸ੍ਰੀ ਸਾਹਿਬ ਭੇਟ ਕਰਕੇ ਨਿੱਘਾ ਸਵਾਗਤ ਕੀਤਾ ।

ਲਾਲ ਲਕੀਰ ’ਚ ਰਹਿੰਦੇ 156 ਪਰਿਵਾਰਾਂ ਨੂੰ ਮਾਲਕੀ ਸਰਟੀਫਿਕੇਟ ਵੰਡੇ 15-08-2026
ਧਾਰੀਵਾਲ, 14 ਅਗਸਤ (ਜੇਮਸ ਨਾਹਰ)-ਪਿੰਡ ਕੰਗ ਵਿਖੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਵਲੋਂ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਬਲਾਕ ਸੰਮਤੀ ਧਾਰੀਵਾਲ ਦੀ ਚੇਅਰਪਰਸਨ ਸ਼ਰਨਜੀਤ ਕੌਰ ਕੰਗ ਤੇ ਸਰਪੰਚ ਹਰਪਾਲ ਸਿੰਘ ਕੰਗ ਦੀ ਅਗਵਾਈ ਹੇਠ ਕੀਤੀ ਗਈ, ਜਿਸ ’ਚ ਚੇਅਰਪਰਸਨ, ਸਰਪੰਚ, ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸ: ਮਾਹਲ ਨੂੰ ਸਿਰੋਪਾਓ ਪਾ ਕੇ ਧਾਰਮਿਕ ਤਸਵੀਰ ਤੇ ਸ੍ਰੀ ਸਾਹਿਬ ਭੇਟ ਕਰਕੇ ਨਿੱਘਾ ਸਵਾਗਤ ਕੀਤਾ । ਇਸ ਮੌਕੇ ਗੁਰਇਕਬਾਲ ਸਿੰਘ ਮਾਹਲ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ’ਚ ਸਿੱਖਿਆ ਤੇ ਸਿਹਤ ਦੇ ਖੇਤਰ ’ਚ ਵੱਡੇ ਸੁਧਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਕਾਸ ਲਈ 5 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਵਾਈ ਗਈ ਹੈ ਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਕੰਗ ਦੇ 156 ਪਰਿਵਾਰ ਜੋ ਲਾਲ ਲਕੀਰ ਵਿਚ ਆਉਂਦੇ ਸਨ, ਉਨ੍ਹਾਂ ਨੂੰ ਮਾਲਕੀ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜੀਤ ਸਿੰਘ ਸੋਨੂ ਸੋਹਲ, ਚੇਅਰਮੈਨ ਡਾ. ਜਸਪਾਲ ਸਿੰਘ ਭੰਦੇਰ, ਗੁਰਦੀਪ ਸਿੰਘ ਦੀਪ ਸੰਧੂ, ਪ੍ਰੇਮ ਸਿੰਘ ਘੁੰਮਣ, ਮਾਲਕ ਸਿੰਘ ਬੰਟੀ ਛੋਟੇਪੁਰ, ਇੰਦਰਜੀਤ ਸਿੰਘ ਜਕਰੀਆ, ਮਨਿੰਦਰ ਸਿੰਘ ਸੁਜਾਨਪੁਰ, ਗੁਰਦੇਵ ਸਿੰਘ ਤੰਗੂ ਬੀ.ਡੀ.ਪੀ.ਓ. ਕੁਲਜਿੰਦਰ ਸਿੰਘ ਚਾਹਲ, ਪੰਚ ਨੇਹਾ, ਸਮਸ਼ੇਰ ਸਿੰਘ ਕੰਗ, ਸੁੱਚਾ ਸਿੰਘ, ਅਮਰਜੀਤ ਸਿੰਘ, ਮਨਦੀਪ ਕੁਮਾਰ, ਦਲਬੀਰ ਸਿੰਘ ਨੰਬਰਦਾਰ, ਬਾਊ ਵਰਿੰਦਰ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਯੋਗ ਦੁਆਰਾ ਮਨ ਇਕਾਗਰ ਤੇ ਤਨ ਨਿਰੋਗ ਰਹਿੰਦਾ ਹੈ- ਸੁਆਮੀ ਵਿਗਿਆਨਾਂ ਨੰਦ ਅਗਲੀ ਖ਼ਬਰ ਡੀ.ਡੀ.ਆਈ. ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।