19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜਥੇ. ਕੁਲਜੀਤ ਸਿੰਘ ਮਝੈਲ ਸੰਗਤੂਵਾਲ ਨੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

ਧਿਆਨਪੁਰ, 17 ਅਗਸਤ (ਕੁਲਦੀਪ ਸਿੰਘ ਸੋਨੂੰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਦਿਆ ਹਮਲਾ ਨਿੰਦਣਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਆਗੂ ਜਥੇ.

ਜਥੇ. ਕੁਲਜੀਤ ਸਿੰਘ ਮਝੈਲ ਸਿੰਘ ਸੰਗਤੂਵਾਲ 18-08-2026
ਧਿਆਨਪੁਰ, 17 ਅਗਸਤ (ਕੁਲਦੀਪ ਸਿੰਘ ਸੋਨੂੰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਦਿਆ ਹਮਲਾ ਨਿੰਦਣਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਆਗੂ ਜਥੇ. ਕੁਲਜੀਤ ਸਿੰਘ ਮਝੈਲ ਸੰਗਤੂਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ’ਤੇ ਮੱਥਾ ਟੇਕ ਰਹੇ ਸ਼ਰਧਾਲੂਆਂ ’ਤੇ ਹਮਲਾ ਕਰਨਾ ਬਹੁਤ ਹੀ ਨਿੰਦਣਯੋਗ ਘਟਨਾ ਹੈ, ਜਿਸ ਦੀ ਚਾਰ-ਚੁਫੇਰੇ ਤੋਂ ਨਿਖੇਧੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ’ਚ ਅਕਾਲੀ ਦਲ ਵਲੋਂ ਧਰਨੇ ਦਿਤੇ ਜਾ ਰਹੇ ਹਨ, ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਸਮੇਂ ਤੇਜਬੀਰ ਸਿੰਘ ਦਿਓਲ ਪੀ.ਏ. ਲੰਗਾਹ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ, ਸਰਕਲ ਪ੍ਰਧਾਨ ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ, ਸਰਪੰਚ ਕਸ਼ਮੀਰ ਸਿੰਘ ਗੋਰਾਇਆ ਰਣਸੀਕਾ, ਡਾ. ਬਲਰਾਜ ਸਿੰਘ ਕੋਟਲੀ, ਸਰਪੰਚ ਧਰਮਿੰਦਰ ਸਿੰਘ ਬੱਬਾ ਰਾਏਚੱਕ, ਸਰਪੰਚ ਹਰਜਿੰਦਰ ਸਿੰਘ ਗਿੱਲਾਂਵਾਲੀ, ਸਰਪੰਚ ਗੁਰਦਿਆਲ ਸਿੰਘ ਰਾਏਮਲ, ਧਰਮਪਾਲ ਸਿੰਘ ਡੇਰਾ ਬਾਬਾ ਨਾਨਕ, ਜਥੇ. ਬਲਵਿੰਦਰ ਸਿੰਘ ਗਾਜੀਨੰਗਲ, ਜਸਵਿੰਦਰ ਸਿੰਘ ਝੰਗੀ, ਬਲਜੀਤ ਸਿੰਘ ਖੰਨਾ, ਸਰਵਣ ਸਿੰਘ ਲੁਕਮਾਨੀਆਂ, ਸਤਨਾਮ ਸਿੰਘ ਪਟਵਾਰੀ, ਗੁਰਮੀਤ ਸਿੰਘ ਬਾਦਲ, ਨਵਜੀਤ ਸਿੰਘ ਉਦੋਵਾਲੀ, ਡਾ. ਕਵਲਜੀਤ ਸਿੰਘ ਉਦੋਵਾਲੀ, ਜਥੇ. ਬਲਕਾਰ ਸਿੰਘ ਚੈਨੇਵਾਲ ਅਤੇ ਥਾਣੇਦਾਰ ਗੁਰਮੇਜ਼ ਸਿੰਘ ਕੋਟਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਰਿਆੜ ਸਨਮਾਨਿਤ ਅਗਲੀ ਖ਼ਬਰ ਬੀ.ਐਮ.ਐਸ.ਐਮ. ਗਰੁੱਪ ਆਫ ਇੰਸਟੀਟਿਊਸ਼ਨ ਪੁਰਾਣਾ ਸ਼ਾਲਾ ਵਿਖੇ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।