ਇੰਡੀਆ ਬੁੱਕ ਆਫ਼ ਰਿਕਾਰਡਜ਼ ਵਲੋਂ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ‘ਸਵਰਨ ਭਾਰਤ ਐਵਾਰਡ’ ਨਾਲ ਸਨਮਾਨਿਤ
ਧਾਰੀਵਾਲ, 28 ਅਗਸਤ (ਸਵਰਨ ਸਿੰਘ)-ਭਾਰਤੀ ਸੰਸਕਿ੍ਤੀ, ਸੰਗੀਤ ਕਲਾ, ਸਿੱਖਿਆ, ਸਮਾਜ ਸੇਵਾ ਤੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਭਾਰਤ ਦੇ ਵੱਖ-ਵੰਖ ਰਾਜਾਂ ਜਿਵੇਂ ਕਿ ਮੱਧ ਪ੍ਰਦੇਸ਼, ਉਤਰਾਂਖੰਡ, ਉਤਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਚੁਣੀਆਂ ਹੋਈਆਂ ਵਿਸ਼ੇਸ਼ ਸ਼ਖਸੀਅਤਾਂ ਨੂੰ ਨੈਸ਼ਨਲ ਐਵਾਰਡ-2026 ਤਹਿਤ “ਸਵਰਨ ਭਾਰਤ ਸਨਮਾਨ-2026’’ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਖੇਤਰ ਦੇ ਸ਼ਾਸਤਰੀ ਸੰਗੀਤਵਾਦਕ ਤੇ ਅਲੋਪ ਹੋ ਰਹੇ ਪਖਾਵਜ ਦੇ ਲਹੌਰ ਬਾਜ ਪੰਜਾਬ ਘਰਾਣੇ ਦੇ ਸਿਲਸਿਲੇ ਦੀ ਸਾਂਭ ਸੰਭਾਲ, ਪ੍ਰਚਾਰਨ ਤੇ ਸ਼ਾਸਤਰੀ ਸੰਗੀਤ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਇੰਡੀਆ ਪਰਾਉਡ ਬੁੱਕ ਆਫ਼ ਰਿਕਾਰਡਜ਼ ਵਲੋਂ ਦਿੱਲੀ ਵਿਖੇ ਸਕਿਛ ਮੁਕਤਾਦਰਾ ਆਡੀਟੋਰੀਅਮ ਵਿਖੇ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਨੂੰ ਵੀ “ਸਵਰਨ ਭਾਰਤ-2026’’ ਨਾਲ ਮੁੱਖ ਮਹਿਮਾਨ ਜਰਨਲ ਐਸ.
ਅਜੀਤ ਡੈਸਕ
29-08-2026