29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੁਰਾਣੇ ਸ਼ਾਹਪੁਰ ਰੋਡ ਦੇ ਕਿਨਾਰੇ ਗੰਦਗੀ ਦੇ ਲੱਗੇ ਢੇਰ

ਪਠਾਨਕੋਟ, 28 ਅਗਸਤ (ਸੁਮਿਤ)-ਪੁਰਾਣੇ ਸ਼ਾਹਪੁਰ ਰੋਡ ’ਤੇ ਆਏ ਦਿਨ ਆਪਣੀ ਬਦਹਾਲੀ ਕਾਰਨ ਚਰਚਾ ਵਿਚ ਬਣਿਆ ਹੋਇਆ ਹੈ । ਲੰਬੇ ਸਮੇਂ ਤੋਂ ਇਹ ਸੜਕ ਲੋਕਾਂ ਲਈ ਜੀ ਦਾ ਜੰਜਾਲ ਬਣੀ ਹੋਈ ਹੈ ਤੇ ਲਗਾਤਾਰ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ ।

ਪੁਰਾਣਾ ਸ਼ਾਹਪੁਰ ਰੋਡ ਨਾਲ ਲੱਗਦੀ ਖੱਡ ਕੰਢੇ ਬਣੇ ਰੋਡ ਦੀ ਖਸਤਾ ਹਾਲ। ਤਸਵੀਰ: ਸੁਮਿਤ 29-08-2026
ਪਠਾਨਕੋਟ, 28 ਅਗਸਤ (ਸੁਮਿਤ)-ਪੁਰਾਣੇ ਸ਼ਾਹਪੁਰ ਰੋਡ ’ਤੇ ਆਏ ਦਿਨ ਆਪਣੀ ਬਦਹਾਲੀ ਕਾਰਨ ਚਰਚਾ ਵਿਚ ਬਣਿਆ ਹੋਇਆ ਹੈ । ਲੰਬੇ ਸਮੇਂ ਤੋਂ ਇਹ ਸੜਕ ਲੋਕਾਂ ਲਈ ਜੀ ਦਾ ਜੰਜਾਲ ਬਣੀ ਹੋਈ ਹੈ ਤੇ ਲਗਾਤਾਰ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ । ਓਲਡ ਸ਼ਾਹਪੁਰ ਰੋਡ ਦੀ ਜਰਜਰ ਹਾਲਤ ਅਤੇ ਉੱਥੇ ਫੈਲਾਈ ਜਾ ਰਹੀ ਗੰਦਗੀ ਅਤੇ ਲੱਗ ਰਹੇ ਕੂੜੇ ਦੇ ਢੇਰਾਂ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੰਗਿਆਨ ਲੈਂਦਿਆਂ ਤਰਜ਼ੀਹ ਦੇ ਆਧਾਰ ’ਤੇ ਜ਼ਰੂਰੀ ਕਦਮ ਚੁੱਕਣ ਲਈ ਨਗਰ ਨਿਗਮ ਪਠਾਨਕੋਟ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਇਹ ਜਾਣਕਾਰੀ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਵਿਪਨ ਮਹਾਜਨ ਨੇ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦਿਆਂ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉਠਾਇਆ ਸੀ । ਇਸ ’ਤੇ ਸੰਗਿਆਨ ਲੈਂਦਿਆਂ ਕਮਿਸ਼ਨ ਨੇ ਨਗਰ ਨਿਗਮ ਪਠਾਨਕੋਟ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ । ਉਨ੍ਹਾਂ ਦੱਸਿਆ ਕਿ ਮੰਡੀ ਬੋਰਡ, ਪੀ.ਡਬਲਯੂ.ਡੀ. ਤੇ ਨਗਰ ਨਿਗਮ ਇਹ ਤੈਅ ਨਹੀਂ ਕਰ ਪਾ ਰਹੇ ਸਨ ਕਿ ਇਹ ਸੜਕ ਕਿਸ ਵਿਭਾਗ ਦੇ ਅਧੀਨ ਆਉਂਦੀ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਜੂਨ ਮਹੀਨੇ ਵਿਚ ਡਿਪਟੀ ਕਮਿਸ਼ਨਰ, ਮੰਡੀ ਬੋਰਡ ਤੇ ਪੀ.ਡਬਲਯੂ.ਡੀ. ਨੂੰ ਇਸ ਸਬੰਧੀ ਲਿਖਿਆ । ਕਿਸੇ ਵਲੋਂ ਵੀ ਕੋਈ ਜਵਾਬ ਨਾ ਮਿਲਣ ’ਤੇ ਉਨ੍ਹਾਂ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ । ਵਿਪਨ ਮਹਾਜਨ ਨੇ ਦੱਸਿਆ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੇ 24 ਜੁਲਾਈ ਨੂੰ ਸ਼ਿਕਾਇਤ ਦੇ ਆਧਾਰ ’ਤੇ ਕਮਿਸ਼ਨਰ, ਨਗਰ ਨਿਗਮ ਪਠਾਨਕੋਟ ਨੂੰ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਭਾਰੀ ਬਰਸਾਤ ਕਾਰਨ ਉੱਥੇ ਸਥਿਤ ਕਈ ਦੁਕਾਨਦਾਰਾਂ ਨੂੰ ਨੁਕਸਾਨ ਝੱਲਣਾ ਪਿਆ ਸੀ । ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਥਿਤੀ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਗਿਆ । ਅਜੇ ਵੀ ਕਈ ਲੋਕ ਇਸ ਖਸਤਾ ਹਾਲਤ ਸੜਕ ਕਾਰਨ ਡਿੱਗ ਕੇ ਜ਼ਖਮੀ ਹੋ ਚੁੱਕੇ ਹਨ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਵਲੋਂ ਜਲਦ ਹੀ ਇਸ ਮਾਮਲੇ ਵਿਚ ਸਕਾਰਾਤਮਿਕ ਕਾਰਵਾਈ ਸ਼ੁਰੂ ਕਰਕੇ ਸੜਕ ਦੀ ਮੁਰੰਮਤ ਨਹੀਂ ਕਰਵਾਈ ਗਈ ਤਾਂ ਉਹ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜ਼ਬੂਰ ਹੋਣਗੇ ।
ਪਿਛਲੀ ਖ਼ਬਰ ਜੀ.ਐਨ.ਡੀ.ਯੂ. ਕਾਲਜ ਨਰੋਟ ਜੈਮਲ ਸਿੰਘ ਦੀਆਂ ਪੰਜ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੱਧਰ ’ਤੇ 5ਵਾਂ ਸਥਾਨ ਕੀਤਾ ਹਾਸਲ ਅਗਲੀ ਖ਼ਬਰ ਸ਼੍ਰਿੰਗਾਰ ਟ੍ਰੇਨਿੰਗ ਸੈਂਟਰ ਵਲੋਂ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।