04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਜੀਤ, ਜਲੰਧਰ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬਟਾਲਾ ਦੀ ਵਿਦਿਆਰਥਣ ਨੇ ਯੂ.ਜੀ.ਸੀ. ਨੈੱਟ ਪ੍ਰੀਖਿਆ ਪਾਸ ਕੀਤੀ

ਬਟਾਲਾ, 3 ਸਤੰਬਰ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ ਬਟਾਲਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੀ ਐੱਮ. ਏ.

ਸਨਿਚਰਵਾਰ, 1 ਅਗਸਤ, 2026 04-09-2026
ਬਟਾਲਾ, 3 ਸਤੰਬਰ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ ਬਟਾਲਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੀ ਐੱਮ.ਏ. ਸਮੈਸਟਰ ਚੌਥਾ ਦੀ ਹੋਣਹਾਰ ਵਿਦਿਆਰਥਣ ਜਗਜੀਤ ਕੌਰ ਨੇ ਯੂ.ਜੀ.ਸੀ. ਨੈੱਟ ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ ਹੈ। ਉਸ ਦੀ ਇਸ ਸ਼ਾਨਦਾਰ ਅਕਾਦਮਿਕ ਪ੍ਰਾਪਤੀ ਨਾਲ ਜਿੱਥੇ ਉਸ ਦੇ ਮਾਪਿਆਂ ਤੇ ਅਧਿਆਪਕਾਂ ਦਾ ਮਾਣ ਵਧਿਆ ਹੈ, ਉੱਥੇ ਗੁਰੂ ਨਾਨਕ ਕਾਲਜ, ਬਟਾਲਾ ਦੇ ਸਮੁੱਚੇ ਵਿਦਿਅਕ ਭਾਈਚਾਰੇ ’ਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜਗਜੀਤ ਕੌਰ ਨੇ ਇਹ ਮਾਣਮੱਤੀ ਸਫ਼ਲਤਾ ਆਪਣੀ ਮਿਹਨਤ, ਲਗਨ, ਦ੍ਰਿੜ੍ਹ ਇਰਾਦੇ ਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਹਾਸਲ ਕੀਤੀ। ਇਸ ਮਾਣਮੱਤੀ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਸੰਧੂ ਵਲੋਂ ਜਗਜੀਤ ਕੌਰ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਜਗਜੀਤ ਕੌਰ ਭਵਿੱਖ ਵਿਚ ਵੀ ਆਪਣੀ ਮਿਹਨਤ ਤੇ ਯੋਗਤਾ ਨਾਲ ਨਵੀਆਂ ਉਚਾਈਆਂ ਛੂਹੇਗੀ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਨੇ ਜਗਜੀਤ ਕੌਰ ਦੀ ਸਫ਼ਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ ਪਾਸ ਕਰਨਾ ਵਿਦਿਆਰਥਣ ਦੀ ਮਿਹਨਤ ਤੇ ਵਿਸ਼ੇ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਗਜੀਤ ਕੌਰ ਦੀ ਇਹ ਉਪਲਬਧੀ ਵਿਭਾਗ ਦੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਣਾਦਾਇਕ ਹੈ। ਇਸ ਮੌਕੇ ਡਾ. ਹਰਮੀਤ ਕੌਰ, ਪ੍ਰੋ. ਸਹਿਬਾਜਦੀਪ ਸਿੰਘ, ਪ੍ਰੋ. ਨਵਦੀਪ ਕੌਰ, ਪ੍ਰੋ. ਮਨਮੀਤ ਕੌਰ ਤੇ ਪ੍ਰੋ. ਕੰਵਲਜੀਤ ਕੌਰ ਅਤੇ ਜਗਜੀਤ ਕੌਰ ਦੇ ਪਿਤਾ ਸਵਿੰਦਰ ਸਿੰਘ ਸਮੇਤ ਪੰਜਾਬੀ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ। ਜਗਜੀਤ ਕੌਰ ਦੀ ਇਹ ਪ੍ਰਾਪਤੀ ਗੁਰੂ ਨਾਨਕ ਕਾਲਜ, ਬਟਾਲਾ ਦੀ ਮਾਣਮੱਤੀ ਅਕਾਦਮਿਕ ਪਰੰਪਰਾ ’ਚ ਇਕ ਹੋਰ ਸੁਨਹਿਰੀ ਅਧਿਆਇ ਜੋੜਦੀ ਹੈ।
ਪਿਛਲੀ ਖ਼ਬਰ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਬੀਬੀ ਪਰਮਜੀਤ ਕੌਰ ਘੁੰਮਣ ਦਾ ਸ਼ਲਾਘਾਯੋਗ ਉਪਰਾਲਾ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢ ਕੇ ਹਰ ਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।