ਡਰੇਨ ਸਕੇਪ ਦੀ ਸਫ਼ਾਈ ਨਾ ਹੋਣ ਕਰਕੇ ਪਿੰਡ ਖਵਾਜਾ ਵਰਦਗ ਦੇ ਕਿਸਾਨਾਂ ਦੀ 100 ਏਕੜ ਤੋਂ ਵੱਧ ਫ਼ਸਲ ਬਰਸਾਤ ਦੇ ਪਾਣੀ ਨਾਲ ਤਬਾਹ
ਕੋਟਲੀ ਸੂਰਤ ਮੱਲੀ, 4 ਸਤੰਬਰ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਖਵਾਜਾ ਵਰਦਗ (ਡੇਰਾ ਪਠਾਣਾ) ਦੀ 100 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਸੱਕੀ ਨਾਲੇ ਡਰੇਣ ਸਕੇਪ ਦੀ ਪਿਛਲੇ ਲੰਬੇ ਸਮੇਂ ਤੋਂ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਰਕੇ ਬਰਸਾਤ ਦੇ ਪਾਣੀ ਨੇ ਤਬਾਹ ਕਰ ਦਿੱਤੀ ਹੈ ਜਿਸ ਕਰਕੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਰਪੰਚ ਮਲਕੀਤ ਸਿੰਘ ਕਾਲਾ ਡੇਰਾ ਪਠਾਣਾ, ਡਾਕਟਰ ਤੇਗਬੀਰ ਸਿੰਘ, ਜਸਬੀਰ ਸਿੰਘ ਡੇਰਾ ਪਠਾਣਾ, ਗੁਰਜੀਤ ਸਿੰਘ ਮੱਲ੍ਹੀ, ਸੂਬੇਦਾਰ ਅਵਤਾਰ ਸਿੰਘ ਮੁਨਣਾਵਾਲੇ ਸਮੇਤ ਪਿੰਡ ਦੇ ਕਿਸਾਨਾਂ ਤੇ ਮੁਹਤਬਰ ਆਗੂਆਂ ਨੇ ਦੱਸਿਆਂ ਕਿ ਛੰਬ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਸੱਕੀ ਨਾਲੇ ਦੀ ਪਿਛਲੇ ਸਮੇਂ ਤੋਂ ਸਫਾਈ ਨਹੀਂ ਕਰਵਾਈ ਗਈ ਤੇ ਨੈਸ਼ਨਲ ਹਾਈਵੇਟ ਬਹੁਤ ਉੱਚਾ ਬਣ ਗਿਆ ਹੈ ਜਿਸ ਕਰਕੇ ਬਰਸਾਤ ਦੇ ਪਾਣੀ ਦਾ ਅੱਗੇ ਨਿਕਾਸ ਨਹੀਂ ਹੋ ਰਿਹਾ ਤੇ ਬਰਸਾਤ ਦੇ ਪਾਣੀ ’ਚ ਡੁੱਬਣ ਕਰਕੇੇ ਕਿਸਾਨਾਂ ਦੀ ਸੌ ਏਕੜ ਤੋਂ ਵੱਧ ਫ਼ਸਲ ਤਬਾਹ ਹੋ ਗਈ ਹੈ।
ਪ
ਪਿੰਡ ਖਵਾਜਾ ਵਰਦਗ ਦੇ ਛੰਭ ’ਚ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਖ਼ਰਾਬ ਹੋਈ ਫ਼ਸਲ ਦਾ ਦ੍ਰਿਸ਼। ਤਸਵੀਰ: ਕੁਲਦੀਪ ਸਿੰਘ ਨਾਗਰਾ
05-09-2026
ਕੋਟਲੀ ਸੂਰਤ ਮੱਲੀ, 4 ਸਤੰਬਰ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਖਵਾਜਾ ਵਰਦਗ (ਡੇਰਾ ਪਠਾਣਾ) ਦੀ 100 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਸੱਕੀ ਨਾਲੇ ਡਰੇਣ ਸਕੇਪ ਦੀ ਪਿਛਲੇ ਲੰਬੇ ਸਮੇਂ ਤੋਂ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਰਕੇ ਬਰਸਾਤ ਦੇ ਪਾਣੀ ਨੇ ਤਬਾਹ ਕਰ ਦਿੱਤੀ ਹੈ ਜਿਸ ਕਰਕੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਰਪੰਚ ਮਲਕੀਤ ਸਿੰਘ ਕਾਲਾ ਡੇਰਾ ਪਠਾਣਾ, ਡਾਕਟਰ ਤੇਗਬੀਰ ਸਿੰਘ, ਜਸਬੀਰ ਸਿੰਘ ਡੇਰਾ ਪਠਾਣਾ, ਗੁਰਜੀਤ ਸਿੰਘ ਮੱਲ੍ਹੀ, ਸੂਬੇਦਾਰ ਅਵਤਾਰ ਸਿੰਘ ਮੁਨਣਾਵਾਲੇ ਸਮੇਤ ਪਿੰਡ ਦੇ ਕਿਸਾਨਾਂ ਤੇ ਮੁਹਤਬਰ ਆਗੂਆਂ ਨੇ ਦੱਸਿਆਂ ਕਿ ਛੰਬ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਸੱਕੀ ਨਾਲੇ ਦੀ ਪਿਛਲੇ ਸਮੇਂ ਤੋਂ ਸਫਾਈ ਨਹੀਂ ਕਰਵਾਈ ਗਈ ਤੇ ਨੈਸ਼ਨਲ ਹਾਈਵੇਟ ਬਹੁਤ ਉੱਚਾ ਬਣ ਗਿਆ ਹੈ ਜਿਸ ਕਰਕੇ ਬਰਸਾਤ ਦੇ ਪਾਣੀ ਦਾ ਅੱਗੇ ਨਿਕਾਸ ਨਹੀਂ ਹੋ ਰਿਹਾ ਤੇ ਬਰਸਾਤ ਦੇ ਪਾਣੀ ’ਚ ਡੁੱਬਣ ਕਰਕੇੇ ਕਿਸਾਨਾਂ ਦੀ ਸੌ ਏਕੜ ਤੋਂ ਵੱਧ ਫ਼ਸਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ਉਨ੍ਹਾਂ ਦੀਾਂ ਲਗਾਤਾਰ ਤਿੰਨ ਫ਼ਸਲਾ ਹੜ੍ਹਾਂ ਤੇ ਬਰਸਾਤ ਦੇ ਪਾਣੀ ਨੇ ਤਬਾਹ ਕਰ ਦਿੱਤੀਆਂ ਹਨ। ਇਹ ਜਿਆਦਾਤਰ ਰਕਬਾ ਪੰਚਾਇਤੀ ਹੈ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਕੋਈ ਸਰਕਾਰੀ ਅਧਿਕਾਰੀ ਅਜੇ ਤੱਕ ਮੌਕਾ ਦੇਖਣ ਨਹੀਂ ਬਹੁੜਿਆ। ਹਰ ਸਾਲ ਸਰਕਾਰ ਵਲੋਂ ਡਰੇਨਾਂ ਦੀ ਸਫ਼ਾਈ ਦਾ ਸਮਾਂ ਸਾਰਨੀ ਤਿਆਰ ਹੁੰਦਾ ਹੈ ਪਰ ਇਸ ਡਰੇਨ ਦੀ ਸਫ਼ਾਈ ਨਹੀਂ ਕਰਵਾਈ ਗਈ ਜਿਸ ਕਰਕੇ ਬਰਸਾਤ ਦੇ ਪਾਣੀ ਦਾ ਅੱਗੇ ਨਿਕਾਸ ਨਹੀਂ ਹੋ ਰਿਹਾ ਤੇ ਕਿਸਾਨਾਂ ਦੀਆ ਫ਼ਸਲਾ ਖ਼ਰਾਬ ਹੋ ਰਹੀਆ ਹਨ। ਕਿਸਾਨਾਂ ਨੇ ਦੱਸਿਆਂ ਕਿ 200 ਏਕੜ ਤੋਂ ਵੱਧ ਪਿੰਡ ਖਵਾਜਾ ਵਰਦਗ ਦਾ ਪੰਚਾਇਤੀ ਰਕਬੇ ਤੋਂ ਇਲਾਵਾ ਪਿੰਡ ਰਣਸੀਕਾ ਤੱਲਾ, ਅਲੀਨੰਗਲ, ਜੀਵਨ ਨੰਗਲ ਦਾ ਵੀ ਪੰਚਾਇਤੀ ਰਕਬਾ ਬਰਬਾਤੀ ਪਾਣੀ ਦੀ ਮਾਰ ਹੇਠ ਆ ਜਾਂਦਾ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਇਲਾਕੇ ਦੇ ਕਿਸਾਨਾਂ ਨੇ ਡਿਪਟੀ ਕਮਿਸਨਰ ਗੁਰਦਾਸਪੁਰ ਸਮੇਤ ਡਰੇਨੇਜ਼ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਹੈ ਕਿ ਮੌਕਾ ਦੇਖਿਆ ਜਾਵੇ ਤੇ ਕਿਸਾਨਾਂ ਦੀਆ ਤਬਾਹ ਹੋਈਆ ਫ਼ਸਲਾ ਦਾ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਸੱਕੀ ਨਾਲੇ ਦੀ ਸਹੀ ਢੰਗ ਨਾਲ ਸਫ਼ਾਈ ਕਰਵਾਈ ਜਾਵੇ।