05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਜੀ.ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਸ਼ਾਨਦਾਰ ਜਸ਼ਨ

ਕੋਟਲੀ ਸੂਰਤ ਮੱਲ੍ਹੀ, 4 ਸਤੰਬਰ (ਕੁਲਦੀਪ ਸਿੰਘ ਨਾਗਰਾ)-ਜੀ. ਐੱਸ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ।

ਅਜੀਤ ਡੈਸਕ 05-09-2026
ਕੋਟਲੀ ਸੂਰਤ ਮੱਲ੍ਹੀ, 4 ਸਤੰਬਰ (ਕੁਲਦੀਪ ਸਿੰਘ ਨਾਗਰਾ)-ਜੀ.ਐੱਸ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਰਾਧਾ-ਕ੍ਰਿਸ਼ਨ ਦੇ ਮਨਮੋਹਕ ਰੂਪ ਧਾਰਨ ਕਰਕੇ ਸਭ ਦਾ ਮਨ ਮੋਹ ਲਿਆ। ਪ੍ਰਿੰਸੀਪਲ ਸੋਨੀਆ ਮਹਾਜਨ ਨੇ ਦੱਸਿਆਂ ਕਿ ਐਲ.ਕੇ.ਜੀ ਰੋਜ਼ ਅਤੇ ਐਲ.ਕੇ.ਜੀ ਲੋਟਸ, ਯੂ.ਕੇ.ਜੀ ਰੋਜ਼ ਅਤੇ ਯੂ.ਕੇ.ਜੀ ਲੋਟਸ, ਲੜਕੀਆਂ ਦੇ ਸਮੂਹ ਵੱਲੋਂ ਸ਼ਾਨਦਾਰ ਨਰਸਰੀ ਰੋਜ਼ ਨੇ ਆਪਣੀਆਂ ਪਿਆਰੀ ਪੇਸ਼ਕਾਰੀ ਨਾਲ ਸਭ ਨੂੰ ਖੁਸ਼ ਕਰ ਦਿੱਤਾ। ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਮਹਾਜਨ, ਡਾਇਰੈਕਟਰ ਅਯੋਧ ਸਿੰਘ, ਐਮ.ਡੀ ਹਰਦਿਆਲ ਸਿੰਘ ਅਤੇ ਚੇਅਰਪਰਸਨ ਮੈਡਮ ਬਲਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਸਕੂਲ ਦਾ ਸਮੁੱਚਾ ਸਟਾਫ਼ ਤੇ ਬੱਚੇ ਹਾਜ਼ਰ ਸਨ ।
ਪਿਛਲੀ ਖ਼ਬਰ ਮਨਦੀਪ ਸਿੰਘ ਗਿੱਲ ਵਲੋਂ ਕਾਦੀਆਂ ਸੰਗਠਨ ਦੇ ਆਗੂਆਂ ਨਾਲ ਮੀਟਿੰਗ ਅਗਲੀ ਖ਼ਬਰ ਰਮਨਦੀਪ ਸਿੰਘ ਸੰਧੂ ਵਲੋਂ ਨਸ਼ਿਆਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਨੌਜਵਾਨ ’ਤੇ ਤਸ਼ੱਦਦ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।