ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ ਵਲੋਂ ਅੱਠ ਘੰਟੇ ਬਿਜਲੀ ਨਾ ਦੇਣ ’ਤੇ ਕੀਤਾ ਰੋਸ ਪ੍ਰਦਰਸ਼ਨ
ਊਧਨਵਾਲ, 4 ਸਤੰਬਰ (ਪਰਗਟ ਸਿੰਘ)-ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ ਦੇ ਬਲਾਕ ਬਾਬਾ ਰਾਮ ਥੰਮਣ ਸਾਹਿਬ ਵਲੋਂ 8 ਘੰਟੇ ਮੋਟਰਾਂ ਵਾਲੀ ਨਿਰਵਿਘਨ ਸਪਲਾਈ ਨਾ ਮਿਲਣ ਕਰਕੇ ਸਥਾਨਕ ਕਸਬੇ ਦੇ ਪਾਵਰਕਾਮ ਦੀ ਸਬ ਡਵੀਜ਼ਨ ਦਫਤਰ ਵਿਖ਼ੇ ਹਰਵਿੰਦਰ ਸਿੰਘ ਖਜਾਲਾ, ਬਾਬਾ ਸੀਤਲ ਸਿੰਘ ਢਪੱਈ, ਡਾ. ਇੰਦਰਜੀਤ ਚੌੜੇ, ਨਵਤੇਜ ਸਿੰਘ ਭੰਬੋਈ, ਮੰਗਲ ਸਿੰਘ ਧੀਰਾ, ਹਰਭਜਨ ਸਿੰਘ ਨੱਤ, ਸੂਬੇਦਾਰ ਸਰਬਜੀਤ ਸਿੰਘ, ਭੁਪਿੰਦਰ ਸਿੰਘ ਭੰਬੋਈ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਊਧਨਵਾਲ, 4 ਸਤੰਬਰ (ਪਰਗਟ ਸਿੰਘ)-ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ ਦੇ ਬਲਾਕ ਬਾਬਾ ਰਾਮ ਥੰਮਣ ਸਾਹਿਬ ਵਲੋਂ 8 ਘੰਟੇ ਮੋਟਰਾਂ ਵਾਲੀ ਨਿਰਵਿਘਨ ਸਪਲਾਈ ਨਾ ਮਿਲਣ ਕਰਕੇ ਸਥਾਨਕ ਕਸਬੇ ਦੇ ਪਾਵਰਕਾਮ ਦੀ ਸਬ ਡਵੀਜ਼ਨ ਦਫਤਰ ਵਿਖ਼ੇ ਹਰਵਿੰਦਰ ਸਿੰਘ ਖਜਾਲਾ, ਬਾਬਾ ਸੀਤਲ ਸਿੰਘ ਢਪੱਈ, ਡਾ. ਇੰਦਰਜੀਤ ਚੌੜੇ, ਨਵਤੇਜ ਸਿੰਘ ਭੰਬੋਈ, ਮੰਗਲ ਸਿੰਘ ਧੀਰਾ, ਹਰਭਜਨ ਸਿੰਘ ਨੱਤ, ਸੂਬੇਦਾਰ ਸਰਬਜੀਤ ਸਿੰਘ, ਭੁਪਿੰਦਰ ਸਿੰਘ ਭੰਬੋਈ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਝੋਨੇ ਦੀ ਫ਼ਸਲ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਹੈ ਤੇ ਹੁਣ ਮਸਾਂ 2-3 ਘੰਟੇ ਹੀ ਸਪਲਾਈ ਦਿੱਤੀ ਜਾ ਰਹੀ ਹੈ, ਸਾਡੀ ਜਥੇਬੰਦੀ ਵਲੋਂ ਇਸ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਕੇ ਦੱਸਿਆ ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇ। ਇਸ ਮੌਕੇ ਬਲਵਿੰਦਰ ਚੌੜੇ, ਜਸਬੀਰ ਸਿੰਘ ਬਾਊ, ਮਨਜੀਤ ਸਿੰਘ ਨੱਤ, ਬਲਜੀਤ ਸਿੰਘ, ਸਿਕੰਦਰ ਸਿੰਘ, ਬਚਿੱਤਰ ਸਿੰਘ ਚਿੱਤਾ, ਮੱਖਣ ਸਿੰਘ, ਸੁਖਵਿੰਦਰ ਸਿੰਘ ਭੰਬੋਈ, ਬਾਈ ਬਿੱਟੂ ਆਦਿ ਕਿਸਾਨ ਆਗੂ ਹਾਜ਼ਰ ਸਨ ।