ਘਰੋਟਾ ਦੇ ਮੰਦਰਾਂ ’ਚ ਧੂਮਧਾਮ ਨਾਲ ਮਨਾਈ ਜਨਮ ਅਸ਼ਟਮੀ
ਘਰੋਟਾ, 5 ਸਤੰਬਰ (ਸੰਜੀਵ ਗੁਪਤਾ)-ਕਸਬਾ ਘਰੋਟਾ ਦੇ ਵੱਖ-ਵੱਖ ਮੰਦਰਾਂ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਭਗਤੀ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸ਼ਿਵਾਲੀਆਂ ਮੰਦਰ, ਗੁਰੂ ਨਾਭਾ ਦਾਸ ਮੰਦਰ, ਬੱਸ ਸਟੈਂਡ ਸਥਿਤ ਸ਼ਿਵ ਮੰਦਰ, ਸ਼ੀਤਲਾ ਮਾਤਾ ਮੰਦਰ, ਸ੍ਰੀ ਰਾਮ ਮੰਦਰ, ਛੋਟਾ ਬਾਜ਼ਾਰ ਅਤੇ ਬਾਵਾ ਨਾਗਾ ਮੰਦਰ, ਖੂਹ ਵਾਲਾ ਮੰਦਰ ਸਮੇਤ ਹੋਰ ਮੰਦਰਾਂ ਵਿਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਏ ਗਏ।
ਘਰੋਟਾ, 5 ਸਤੰਬਰ (ਸੰਜੀਵ ਗੁਪਤਾ)-ਕਸਬਾ ਘਰੋਟਾ ਦੇ ਵੱਖ-ਵੱਖ ਮੰਦਰਾਂ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਭਗਤੀ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸ਼ਿਵਾਲੀਆਂ ਮੰਦਰ, ਗੁਰੂ ਨਾਭਾ ਦਾਸ ਮੰਦਰ, ਬੱਸ ਸਟੈਂਡ ਸਥਿਤ ਸ਼ਿਵ ਮੰਦਰ, ਸ਼ੀਤਲਾ ਮਾਤਾ ਮੰਦਰ, ਸ੍ਰੀ ਰਾਮ ਮੰਦਰ, ਛੋਟਾ ਬਾਜ਼ਾਰ ਅਤੇ ਬਾਵਾ ਨਾਗਾ ਮੰਦਰ, ਖੂਹ ਵਾਲਾ ਮੰਦਰ ਸਮੇਤ ਹੋਰ ਮੰਦਰਾਂ ਵਿਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਏ ਗਏ। ਮੰਦਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਗੁਰੂ ਨਾਭਾ ਦਾਸ ਮੰਦਰ ਵਿਖੇ ਆਯੋਜਿਤ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਗਾਇਕਾ ਵੀਨਾ ਅੰਜਾਨ ਨੇ ਸੁੰਦਰ ਭਜਨਾਂ ਦੀ ਪੇਸ਼ਕਾਰੀ ਕਰਕੇ ਭਗਤੀਮਈ ਮਾਹੌਲ ਬਣਾ ਦਿੱਤਾ। ਇਸ ਮੌਕੇ ਯਸ਼ਪਾਲ ਭਰਿਆਲ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਆਦਰਸ਼ਾਂ ਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ।