30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਭਾਜਪਾ ਆਗੂ ਵਿਜੇ ਸੋਨੀ ਵਲੋਂ ਪੀੜ੍ਹਤ ਕਿਸਾਨ ਕੈਪਟਨ ਸਿੰਘ ਤੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ ਪਿਛਲੇ ਦਿਨੀ ਸ਼ਹੂਰ ਵਿਖੇ ਚੱਲੀ ਸੀ ਗੋਲੀ

ਕਲਾਨੌਰ, 29 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਅਧੀਨ ਸਰਹੱਦੀ ਪਿੰਡ ਸਹੂਰ ’ਚ ਪਿਛਲੇ ਦਿਨੀਂ ਕਿਸਾਨ ਕੈਪਟਨ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਭਾਜਪਾ ਆਗੂ ਵਿਜੇ ਸੋਨੀ ਮੋਹਲੋਵਾਲੀ ਵਲੋਂ ਪੀੜਤ ਤੇ ਪਰਿਵਾਰ ਨਾਲ ਮਿਲ ਕੇ ਸੂਬੇ ਦੀ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਹਨ। ਸਰਹੱਦੀ ਪਿੰਡ ਸ਼ਹੂਰ ਵਿਖੇ ਪਹੁੰਚ ਕੇ ਸ੍ਰੀ ਸੋਨੀ ਵਲੋਂ ਕੈਪਟਨ ਸਿੰਘ ਦਾ ਹਾਲ ਚਾਲ ਜਾਣਿਆ ਤੇ ਇਸ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ।

ਅਜੀਤ ਡੈਸਕ 30-10-2026
ਕਲਾਨੌਰ, 29 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਅਧੀਨ ਸਰਹੱਦੀ ਪਿੰਡ ਸਹੂਰ ’ਚ ਪਿਛਲੇ ਦਿਨੀਂ ਕਿਸਾਨ ਕੈਪਟਨ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਭਾਜਪਾ ਆਗੂ ਵਿਜੇ ਸੋਨੀ ਮੋਹਲੋਵਾਲੀ ਵਲੋਂ ਪੀੜਤ ਤੇ ਪਰਿਵਾਰ ਨਾਲ ਮਿਲ ਕੇ ਸੂਬੇ ਦੀ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਹਨ। ਸਰਹੱਦੀ ਪਿੰਡ ਸ਼ਹੂਰ ਵਿਖੇ ਪਹੁੰਚ ਕੇ ਸ੍ਰੀ ਸੋਨੀ ਵਲੋਂ ਕੈਪਟਨ ਸਿੰਘ ਦਾ ਹਾਲ ਚਾਲ ਜਾਣਿਆ ਤੇ ਇਸ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ। ਗੱਲਬਾਤ ਕਰਦਿਆਂ ਸੋਨੀ ਮੋਹਲੋਵਾਲੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਬੀ.ਜੇ.ਪੀ. ਪਾਰਟੀ ਤੇ ਉਨ੍ਹਾਂ ਦੀ ਪੂਰੀ ਟੀਮ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਦਿਨੋ ਦਿਨ ਹੋ ਰਹੀਆਂ ਇਹੋ ਜਿਹੀਆਂ ਘਟਨਾਵਾਂ ਦੀ ਜਿੰਮੇਵਾਰ ਸੂਬਾ ਸਰਕਾਰ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾਵੇ। ਉਨ੍ਹਾਂ ਕਿਹਾ ਕਿ ਪਰਿਵਾਰ ਡਰ ਤੇ ਸਹਿਮ ਦੇ ਮਾਹੌਲ ’ਚ ਜੀਵਨ ਬਤੀਤ ਕਰ ਰਿਹਾ ਹੈ ਤੇ ਪਰਿਵਾਰ ਦਾ ਘਰ ਤੋਂ ਨਿਕਲਣਾ ਵੀ ਮੁਹਾਲ ਹੈ। ਸੋਨੀ ਨੇ ਦੱਸਿਆ ਕਿ ਡਰ ਦੇ ਮਹੌਲ ’ਚ ਪੀੜਤ ਪਰਿਵਾਰ ਆਪਣੇ ਘਰ ’ਚ ਕੈਦ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਹਨ। ਵਿਜੇ ਸੋਨੀ ਮੋਹਲੋਵਾਲੀ ਨੇ ਪੰਜਾਬ ਸਰਕਾਰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਕਾਬੂ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਅਫੀਮ ਸਮੇਤ ਕਥਿਤ ਦੋਸ਼ੀ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਘੁੰਮਣ ਦੀ ਅਗਵਾਈ ਹੇਠ ਪਿੰਡ ਮੇਤਲਾ ਦੇ 30 ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।