ਕੈਪਟਨ ਪਰਗਨ ਸਿੰਘ ਮੰਡ ਨੂੰ ਅੰਤਿਮ ਅਰਦਾਸ ਮੌਕੇ ਭਾਵਭਿੰਨੀਆਂ ਸ਼ਰਧਾਂਜਲੀਆਂ
ਘੁਮਾਣ, 2 ਨਵੰਬਰ (ਬੰਮਰਾਹ)- ਪਿਛਲੇ ਦਿਨੀਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਅਕਾਲੀ ਆਗੂ ਹੇਮ ਸਿੰਘ ਮੰਡ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਸੀ, ਜਦੋਂ ਉਨ੍ਹਾਂ ਦੇ ਚਾਚਾ ਅਤੇ ਗੁਰਬਾਜ ਸਿੰਘ ਆਸਟਰੇਲੀਆ ਦੇ ਪਿਤਾ ਕੈਪਟਨ ਪਰਗਨ ਸਿੰਘ ਮੰਡ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਰਖਵਾਏ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ।
ਘੁਮਾਣ, 2 ਨਵੰਬਰ (ਬੰਮਰਾਹ)- ਪਿਛਲੇ ਦਿਨੀਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਅਕਾਲੀ ਆਗੂ ਹੇਮ ਸਿੰਘ ਮੰਡ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਸੀ, ਜਦੋਂ ਉਨ੍ਹਾਂ ਦੇ ਚਾਚਾ ਅਤੇ ਗੁਰਬਾਜ ਸਿੰਘ ਆਸਟਰੇਲੀਆ ਦੇ ਪਿਤਾ ਕੈਪਟਨ ਪਰਗਨ ਸਿੰਘ ਮੰਡ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਰਖਵਾਏ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਵੈਰਾਗਮਈ ਕੀਰਤਨ ਭਾਈ ਰਣਜੀਤ ਸਿੰਘ ਦੇ ਜਥੇ ਵਲੋਂ ਕੀਤਾ ਗਿਆ। ਇਸ ਤੋਂ ਬਾਅਦ ਪ੍ਰਗਟ ਸਿੰਘ ਤਿਮੋਵਾਲ ਵਲੋਂ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਸ਼ਰਧਾਂਜਲੀ ਸਮਾਗਮ ਦੌਰਾਨ ਰਾਜਨਬੀਰ ਸਿੰਘ ਘੁਮਾਣ ਵਲੋਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹੇਮ ਸਿੰਘ ਮੰਡ, ਜਸ ਸਿੱਧਵਾਂ, ਸੰਤੋਖ ਸਿੰਘ ਹੀਰਾ ਮੰਡ, ਕੁਲਦੀਪ ਸਿੰਘ ਫੌਜੀ, ਲਛਮਣ ਸਿੰਘ, ਤਰਸੇਮ ਸਿੰਘ ਨੰਬਰਦਾਰ, ਦਲਜੀਤ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ ਮੈਂਬਰ, ਜੋਬਨ ਮੰਡ, ਗੁਰਮੀਤ ਸਿੰਘ, ਜਗਤਾਰ ਸਿੰਘ, ਰਤਨ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਜੇ.ਈ., ਬਿਕਰਮਜੀਤ ਸਿੰਘ ਕੰਮੋਕੇ, ਗੁਰਇਕਬਾਲ ਸਿੰਘ ਖਾਨਪੁਰ, ਸੰਤੋਖ ਸਿੰਘ ਮੈਂਬਰ, ਦਲੀਪ ਸਿੰਘ ਏ.ਐਸ.ਆਈ., ਮੇਜਰ ਸਿੰਘ, ਪਾਲਾ ਸਿੰਘ, ਮਹਿੰਦਰ ਸਿੰਘ, ਸ਼ਿਵਦੇਵ ਸਿੰਘ ਦੇਬੀ, ਜਸਵੰਤ ਸਿੰਘ ਅੰਮ੍ਰਿਤਸਰ, ਦਲਜੀਤ ਸਿੰਘ ਜੀਤਾ, ਸਿਮਰਨ ਸਿੰਘ, ਕੈਪਟਨ ਸਿੰਘ, ਰਣਜੀਤ ਸਿੰਘ ਇੰਗਲੈਂਡ, ਬਚਨ ਸਿੰਘ ਟਾਟਾ, ਬਲਵਿੰਦਰ ਸਿੰਘ ਬਤਾਲਾ, ਸੁੱਚਾ ਸਿੰਘ ਬਤਾਲਾ, ਸੁਖਦੀਪ ਸਿੰਘ ਝਾਮਕਾ, ਕਸ਼ਮੀਰ ਸਿੰਘ ਫੌਜੀ, ਗੁਰਵਿੰਦਰ ਸਿੰਘ ਧਰਮੂ ਚੱਕ, ਅੰਮ੍ਰਿਤ ਸਿੰਘ ਮੰਡ, ਬਲਜਿੰਦਰ ਸਿੰਘ, ਜਰਨੈਲ ਸਿੰਘ ਮੰਡ, ਬਲਕਾਰ ਸਿੰਘ ਟਾਂਡਾ, ਹਰਜੀਤ ਸਿੰਘ ਮੰਡ, ਜਰਨੈਲ ਸਿੰਘ ਜੰਡਿਆਲਾ, ਬਲਕਾਰ ਸਿੰਘ ਮੰਡ, ਪ੍ਰਕਾਸ਼ ਸਿੰਘ ਪੰਚ, ਸੁਰਿੰਦਰਪਾਲ ਸਿੰਘ ਪੰਚ, ਦਲੀਪ ਸਿੰਘ ਫੌਜੀ, ਸਰਵਨ ਸਿੰਘ ਘੁਮਾਣ, ਪ੍ਰਭਜੋਤ ਸਿੰਘ ਬੰਬੇ, ਸਤਨਾਮ ਸਿੰਘ ਤੋਂ ਇਲਾਵਾ ਸਵਾਮੀ ਸਰੂਪਾਨੰਦ ਸਪੋਰਟਸ ਕਲੱਬ ਦੇ ਸਮੁੱਚੇ ਮੈਂਬਰ ਹਾਜ਼ਰ ਸਨ। ਅਖੀਰ ਵਿਚ ਕੈਪਟਨ ਪਰਗਨ ਸਿੰਘ ਦੇ ਸਪੁੱਤਰ ਗੁਰਬਾਜ ਸਿੰਘ ਵਲੋਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ।