ਗੋਪਾਸ਼ਟਮੀ ਤਿਉਹਾਰ ਸੰਬੰਧੀ ਸਮਾਗਮ ਦੇ ਸੱਦਾ ਪੱਤਰ ਜਾਰੀ
ਪਠਾਨਕੋਟ, 6 ਨਵੰਬਰ (ਸੁਮਿਤ)- ਗੋਪਾਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਡੇਅਰੀਵਾਲ ਗਊਸ਼ਾਲਾ ਵਿਖੇ 17 ਨਵੰਬਰ ਨੂੰ ਕਰਵਾਏ ਜਾਣ ਵਾਲੇ ਸਮਾਗਮ ਦੇ ਸੱਦਾ ਪੱਤਰ ਦੀ ਘੁੰਡ ਚੁੱਕਾਈ ਕੀਤੀ ਗਈ। ਇਸ ਮੌਕੇ ਵੁਮੈਨ ਪਾਵਰ ਐਸੋਸੀਏਸ਼ਨ ਦੀ ਪ੍ਰਧਾਨ ਰੰਜਨਾ ਮਹਾਜਨ ਤੇ ਡਾ: ਸ਼ੋਭਾ ਪਰਾਸ਼ਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਅਜੀਤ ਡੈਸਕ
07-11-2026