14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਗੁਰਦਾਸਪੁਰ, 13 ਨਵੰਬਰ (ਚੱਕਰਾਜਾ)- 66 ਕੇ. ਵੀ.

ਅਜੀਤ ਡੈਸਕ 14-11-2026
ਗੁਰਦਾਸਪੁਰ, 13 ਨਵੰਬਰ (ਚੱਕਰਾਜਾ)- 66 ਕੇ.ਵੀ. ਸਬ ਸਟੇਸ਼ਨ ਚੱਕ ਅਰਾਈਆਂ ਤੋਂ ਚੱਲਦੇ ਕੰਮ ਨੂੰ ਲੈ ਕੇ 66 ਕੇ.ਵੀ. ਸਬ ਸਟੇਸ਼ਨ ਗਾਹਲੜੀ ਤੋਂ ਚੱਲਦੇ ਸਾਰੇ ਟਿਊਬਵੈਲਾਂ ਤੇ ਘਰਾਂ ਦੇ ਬਿਜਲੀ ਸਪਲਾਈ ਦੇ ਫੀਡਰਾਂ ’ਤੇ 14 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਇਹ ਜਾਣਕਾਰੀ ਉਪ ਮੰਡਲ ਦਫਤਰ ਦੋਰਾਂਗਲਾ ਇੰਜੀਨੀਅਰ ਚੰਦਨਪ੍ਰੀਤ ਸਿੰਘ ਵਲੋਂ ਦਿੱਤੀ ਗਈ । ਬਹਿਰਾਮਪੁਰ, (ਬਲਬੀਰ ਸਿੰਘ ਕੋਲਾ)- 66 ਕੇ.ਵੀ. ਸਬ ਸਟੇਸ਼ਨ ਬਾਹਮਣੀ ਦੀ ਜ਼ਰੂਰੀ ਮੁਰੰਮਤ ਕਰਕੇ 14 ਨਵੰਬਰ ਨੂੰ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਜਿਸ ਕਰਕੇ 11 ਕੇ.ਵੀ. ਫੀਡਰ ਮਰਾੜਾ, ਏ.ਪੀ. ਜੋਗਰ, ਏ.ਪੀ. ਭਰਥ, 11 ਕੇ.ਵੀ. ਫੀਡਰ ਅੱਡਾ ਬਹਿਰਾਮਪੁਰ, ਯੂ.ਪੀ.ਐਸ. ਦੋਦਵਾਂ, ਯੂ.ਪੀ.ਐਸ. ਦਬੁਰਜੀ, ਯੂ.ਪੀ.ਐਸ. ਬਾਹਮਣੀ ਤੋਂ ਚੱਲਦੇ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਪੀ.ਐਸ.ਪੀ.ਸੀ.ਐਲ. ਉਪ-ਮੰਡਲ ਬਹਿਰਾਮਪੁਰ ਇੰਜੀ: ਅਮਰਦੀਪ ਸਿੰਘ ਨਾਗਰਾ ਐਸ.ਡੀ.ਓ. ਵਲੋਂ ਦਿੱਤੀ ਗਈ ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ - ਬਲਬੀਰ ਕੌਰ ਕਾਹਲੋਂ ਸਰਵਾਲੀ ਅਗਲੀ ਖ਼ਬਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਅਧਿਕਾਰਿਤ ਨੁਮਾਇੰਦਿਆਂ ਨੂੰ ‘ਫਸਟ ਲੈਵਲ ਚੈਕਿੰਗ’ ਪ੍ਰਕਿਰਿਆ ’ਚ ਸ਼ਾਮਿਲ ਹੋਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।