14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਭੋਗ ’ਤੇ ਵਿਸ਼ੇਸ਼ - ਬਲਬੀਰ ਕੌਰ ਕਾਹਲੋਂ ਸਰਵਾਲੀ

ਕਿਲਾ ਲਾਲ ਸਿੰਘ- ਸਰਦਾਰਨੀ ਬਲਬੀਰ ਕੌਰ ਦਾ ਜਨਮ 1944 ਨੂੰ ਮਾਤਾ ਗੁਰਬਚਨ ਕੌਰ ਅਤੇ ਪਿਤਾ ਸੋਹਣ ਸਿੰਘ ਦੇ ਘਰ ਪਿੰਡ ਬੁੱਢਾ ਥੇਹ ਨੇੜੇ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ।

ਬਲਬੀਰ ਕੌਰ ਕਾਹਲੋਂ 14-11-2026
ਕਿਲਾ ਲਾਲ ਸਿੰਘ- ਸਰਦਾਰਨੀ ਬਲਬੀਰ ਕੌਰ ਦਾ ਜਨਮ 1944 ਨੂੰ ਮਾਤਾ ਗੁਰਬਚਨ ਕੌਰ ਅਤੇ ਪਿਤਾ ਸੋਹਣ ਸਿੰਘ ਦੇ ਘਰ ਪਿੰਡ ਬੁੱਢਾ ਥੇਹ ਨੇੜੇ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ ਤੇ ਬਾਅਦ ਵਿਚ ਹਾਈ ਸਕੂਲ ਭੋਮਾ ਵਡਾਲਾ ਤੋਂ ਪੜ੍ਹਾਈ ਕੀਤੀ। ਆਪ ਦਾ ਇਕ ਭਰਾ ਤੇ ਛੇ ਭੈਣਾਂ ਸਨ। ਆਪ ਦਾ ਵਿਆਹ ਪਿੰਡ ਸਰਵਾਲੀ ਦੇ ਜਥੇਦਾਰ ਤੇਜਾ ਸਿੰਘ ਕਾਹਲੋਂ ਦੇ ਸਪੁੱਤਰ ਗੁਰਦੀਪ ਸਿੰਘ ਕਾਹਲੋਂ ਨਾਲ 1963 ਵਿਚ ਹੋਇਆ। ਆਪ ਦੇ ਘਰ ਦੋ ਬੇਟੇ ਤੇ ਦੋ ਬੇਟੀਆਂ ਨੇ ਜਨਮ ਲਿਆ। ਆਪ ਨੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਕੇ ਸੰਸਾਰ ਵਿਚ ਵਿਚਰਨ ਯੋਗ ਬਣਾਇਆ। ਆਪ ਦਾ ਵੱਡਾ ਪੁੱਤਰ ਭੁਪਿੰਦਰ ਸਿੰਘ ਕਾਹਲੋਂ ਪਿੰਡ ਸਰਵਾਲੀ ਦਾ ਸਰਪੰਚ ਵੀ ਬਣਿਆ ਅਤੇ ਕਿੱਤੇ ਵਜੋਂ ਖੇਤੀਬਾੜੀ ਦੇ ਨਾਲ-ਨਾਲ ਟਰਾਂਸਪੋਰਟ ਦਾ ਕੰਮ ਵੀ ਬਾਖੂਬੀ ਕੀਤਾ। ਛੋਟਾ ਪੁੱਤਰ ਦਵਿੰਦਰ ਸਿੰਘ ਕਾਹਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਿਹਾ ਹੈ ਜਦਕਿ ਦੋਵੇਂ ਧੀਆਂ ਕੁਲਵਿੰਦਰ ਕੌਰ ਤੇ ਪਲਵਿੰਦਰ ਕੌਰ ਆਪਣੇ ਸਹੁਰਾ ਪਰਿਵਾਰ ’ਚ ਸੁਖੀ ਵਿਆਹੁਤਾ ਜੀਵਨ ਬਤੀਤ ਕਰ ਰਹੀਆਂ ਹਨ। ਆਪ ਦਾ ਪੋਤਰਾ ਅਮਰਜੋਤ ਸਿੰਘ ਤੇ ਪੋਤ ਨੂੰਹ ਅਰਸ਼ਪ੍ਰੀਤ ਕੌਰ ਨਿਊਜ਼ੀਲੈਂਡ ਵਿਖੇ ਰਹਿ ਰਹੇ ਹਨ। ਪੋਤਰੀ ਮਨਸੀਰਤ ਕੌਰ ਕਾਹਲੋਂ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਰਹੀ ਹੈ। ਆਪ ਸੰਖੇਪ ਬਿਮਾਰੀ ਮਗਰੋਂ ਅਚਾਨਕ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦਾ ਭੋਗ 14 ਨਵੰਬਰ ਨੂੰ ਉਨ੍ਹਾਂ ਦੇ ਗ੍ਰਹਿ ਗਰੇਟਰ ਕੈਲਾਸ਼ ਵਿਖੇ ਪਵੇਗਾ। ਉਪਰੰਤ ਕੀਰਤਨ ਦਰਬਾਰ, ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ ਗੁਰਦੁਆਰਾ ਅਰਬਨ ਅਸਟੇਟ ਬਟਾਲਾ ਵਿਖੇ ਹੋਵੇਗੀ। - ਬਲਬੀਰ ਸਿੰਘ ਭਾਗੋਵਾਲ
ਪਿਛਲੀ ਖ਼ਬਰ ਕਿਸਾਨਾਂ ਨੂੰ ਗੰਨੇ ਦੇ ਪੂਰੇ ਪੈਸੇ ਇਕਸਾਰ ਦਿੱਤੇ ਜਾਣ : ਰਮਨ ਸਿੰਘ, ਨਿਸ਼ਾਨ ਸਿੰਘ ਅਗਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।