11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਟੁੱਟੀਆਂ ਨੰਬਰ ਪਲੇਟਾਂ ਤੇ ਬਿਨਾਂ ਨੰਬਰਾਂ ਵਾਲੇ ਵਾਹਨਾਂ 'ਤੇ ਹੋਵੇ ਸਖ਼ਤ ਪਾਬੰਦੀ

ਅਜੀਤ ਡੈਸਕ 01-02-2026
ਬੱਲੂਆਣਾ, 31 ਜਨਵਰੀ (ਜਸਮੇਲ ਸਿੰਘ ਢਿੱਲੋਂ)-ਸੜਕਾਂ 'ਤੇ ਘੁੰਮ ਰਹੇ ਟੁੱਟੀਆਂ ਨੰਬਰ ਪਲੇਟਾਂ ਤੇ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨ ਹੀ ਰਾਤ ਸਮੇਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਪਰ ਪ੍ਰਸ਼ਾਸਨ ਇਨ੍ਹਾਂ ਤੋਂ ਬਿਲਕੁਲ ਬੇਖ਼ਬਰ ਹੈ | ਬੀਤੀ ਰਾਤ ਕਰੀਬ ਢਾਈ ਵਜੇ ਸਵੇਰੇ ਪਿੰਡ ਹਿੰਮਤਪੁਰਾ ਵਿਖੇ ਇਕ ਮੋਟਰਸਾਈਕਲ ਸਵਾਰ ਚੋਰ ਨੇ ਇਕ ਕਰਿਆਨਾ ਸਟੋਰ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਪਰ ਗੁਆਂਢੀਆਂ ਦੇ ਜਾਗ ਜਾਣ ਨਾਲ ਚੋਰ ਮੌਕੇ ਤੋਂ ਫ਼ਰਾਰ ਹੋ ਗਿਆ | ਉਸ ਦੇ ਮੋਟਰਸਾਈਕਲ ਦੀ ਕੈਮਰਿਆਂ ਤੋਂ ਪਛਾਣ ਨਹੀਂ ਹੋ ਸਕੀ ਕਿਉਂਕਿ ਅਸਲ 'ਚ ਨੰਬਰ ਪਲੇਟਾਂ 'ਤੇ ਕਾਲਾ ਰੰਗ ਕੀਤਾ ਹੋਇਆ ਸੀ | ਅਸਲ ਵਿਚ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹਰ ਰੋਜ਼ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ | ਭਾਵੇਂ ਕਰਿਆਨਾ ਸਟੋਰ 'ਚੋਂ ਕੋਈ ਸਾਮਾਨ ਚੋਰੀ ਨਹੀਂ ਹੋਇਆ ਪਰ ਪਿੰਡ ਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰੀ ਦੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾਵੇ | ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਦਿਨ ਦਿਹਾੜੇ ਚੱਲਦੇ ਬਿਨਾਂ ਨੰਬਰ ਵਾਲੇ ਤੇ ਬਿਨਾਂ ਰਜਿਸਟਰੇਸ਼ਨ ਵਾਲੇ ਸਾਧਨਾਂ 'ਤੇ ਸਖ਼ਤ ਪਾਬੰਦੀ ਲਗਾਈ ਜਾਵੇ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਮਲੂਕਪੁਰ ਨੂੰ ਮਿਲਿਆ ਗਰੀਨ ਸਕੂਲ ਐਵਾਰਡ ਅਗਲੀ ਖ਼ਬਰ ਕਾਪੇ ਨਾਲ ਵਾਰ ਕਰਕੇ ਸੱਟਾਂ ਮਾਰਨ ਦੇ ਦੋਸ਼ 'ਚ ਵਿਅਕਤੀ ਵਿਰੁੱਧ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।