11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਖੇੜਾ ਰਾਸ਼ਟਰੀ ਪੱਧਰ ਦਾ 'ਗਰੀਨ ਸਕੂਲ ਐਵਾਰਡ' ਜਿੱਤਣ ਵਾਲਾ ਜ਼ਿਲ੍ਹੇ ਦਾ ਪਹਿਲਾ ਸਕੂਲ ਬਣਿਆ

ਅਜੀਤ ਡੈਸਕ 01-02-2026
ਅਬੋਹਰ, 31 ਜਨਵਰੀ (ਵਿਵੇਕ ਹੂੜੀਆ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿੱਖਿਆ ਖੇਤਰ ਲਈ ਉਸ ਸਮੇਂ ਮਾਣ ਵਾਲੀ ਗੱਲ ਸਾਹਮਣੇ ਆਈ, ਜਦੋਂ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਖੇੜਾ ਨੂੰ ਵਾਤਾਵਰਨ ਦੀ ਸੰਭਾਲ ਲਈ ਰਾਸ਼ਟਰੀ ਪੱਧਰ ਦੇ ਵੱਕਾਰੀ 'ਗਰੀਨ ਸਕੂਲ ਐਵਾਰਡ' ਨਾਲ ਸਨਮਾਨਿਤ ਕੀਤਾ | ਸਕੂਲ ਦੇ ਮੁੱਖ ਅਧਿਆਪਕ ਸੁਨੀਲ ਕੁਮਾਰ ਨੇ 30 ਜਨਵਰੀ 2026 ਨੂੰ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਗਮ ਦੌਰਾਨ ਇਹ ਪੁਰਸਕਾਰ ਪ੍ਰਾਪਤ ਕੀਤਾ | ਇਹ ਪ੍ਰਾਪਤੀ ਹਾਸਿਲ ਕਰਨ ਵਾਲਾ ਬਹਾਦਰ ਖੇੜਾ ਜ਼ਿਲ੍ਹੇ ਦਾ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ ਬਣ ਗਿਆ ਹੈ | ਸੈਂਟਰ ਫ਼ਾਰ ਸਾਇੰਸ ਐਂਡ ਐਨਵਾਇਰਨਮੈਂਟ ਵਲੋਂ ਦਿੱਤਾ ਜਾਣ ਵਾਲਾ ਇਹ ਸਨਮਾਨ ਹਵਾ, ਊਰਜਾ, ਜ਼ਮੀਨ, ਭੋਜਨ, ਪਾਣੀ ਤੇ ਕੂੜਾ ਪ੍ਰਬੰਧਨ ਵਰਗੇ ਅਹਿਮ ਮਾਪਦੰਡਾਂ 'ਤੇ ਬਿਹਤਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ | ਸਕੂਲ ਦਾ 'ਇਕੋ ਕਲੱਬ' ਪਿਛਲੇ 3 ਸਾਲਾਂ ਤੋਂ ਇਨ੍ਹਾਂ ਵਿਸ਼ਿਆਂ 'ਤੇ ਨਿਰੰਤਰ ਕੰਮ ਕਰ ਰਿਹਾ ਸੀ, ਜਿਸ ਵਿਚ ਭਾਰਤੀ ਏਅਰਟੈੱਲ ਫਾਊਾਡੇਸ਼ਨ ਦੇ ਅਕਾਦਮਿਕ ਮੈਂਟਰ ਦਵਿੰਦਰ ਕੁਮਾਰ ਦਾ ਵਿਸ਼ੇਸ਼ ਤਕਨੀਕੀ ਮਾਰਗਦਰਸ਼ਨ ਰਿਹਾ | ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਜੇ ਛਾਬੜਾ ਨੇ ਇਸ ਉਪਲਬਧੀ ਨੂੰ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਦੱਸਿਆ ਹੈ | ਉਨ੍ਹਾਂ ਕਿਹਾ ਕਿ ਬਹਾਦਰ ਖੇੜਾ ਸਕੂਲ ਨੇ ਰਾਸ਼ਟਰੀ ਪੱਧਰ 'ਤੇ ਸਰਕਾਰੀ ਸਕੂਲਾਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਫਲਤਾ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਜੇ ਕੁਮਾਰ ਸ਼ਰਮਾ ਸਮੇਤ ਸਮੁੱਚੇ ਵਿਭਾਗ ਤੇ ਅਧਿਆਪਕ ਵਰਗ ਵਲੋਂ ਸਕੂਲ ਸਟਾਫ਼ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਸਰਹੱਦੀ ਪਿੰਡ ਟੇਂਡੀ ਵਾਲਾ 'ਚੋਂ ਮਿਲੀ ਅੱਧਾ ਕਿੱਲੋ ਤੋਂ ਵੱਧ ਹੈਰੋਇਨ ਤੇ ਇਕ ਡਰੋਨ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਮਲੂਕਪੁਰ ਨੂੰ ਮਿਲਿਆ ਗਰੀਨ ਸਕੂਲ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।