15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਜਨ ਸੇਵਾ ਸੁਸਾਇਟੀ ਵਲੋਂ 17 ਲੋੜਵੰਦ ਪਰਿਵਾਰਾਂ ਅਤੇ 12 ਟੀਬੀ ਦੇ ਮਰੀਜ਼ਾਂ ਨੂੰ ਰਾਸ਼ਨ ਵੰਡਿਆ

ਅਜੀਤ ਡੈਸਕ 02-03-2026
ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਜਨ ਸੇਵਾ ਸੁਸਾਇਟੀ ਵਲੋਂ ਮਾਨਵਤਾ ਦੀ ਭਲਾਈ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਸੁਸਾਇਟੀ ਵਲੋਂ ਸਰਪ੍ਰਸਤ ਰਤਨ ਗਰੋਵਰ, ਗੁਲਸ਼ਨ ਰਾਏ, ਪ੍ਰਧਾਨ ਰਮਨ ਸੇਤੀਆ, ਸਕੱਤਰ ਰਮੇਸ਼ ਕੁਮਾਰ ਸੁਧਾ ਅਤੇ ਇੰਚਾਰਜ ਆਸ਼ੂ ਕੁੱਕੜ ਦੀ ਅਗਵਾਈ ਵਿਚ 17 ਲੋੜਵੰਦ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਅਤੇ 12 ਟੀਬੀ ਦੇ ਮਰੀਜ਼ਾਂ ਨੂੰ ਵਿਸ਼ੇਸ਼ ਪੋ੍ਰਟੀਨ ਯੁਕਤ ਕਿੱਟਾਂ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀ ਬੀ ਅਫ਼ਸਰ ਡਾ. ਨੀਲੂ ਚੁੱਘ ਦੀ ਅਗਵਾਈ ਹੇਠ ਵੰਡੀਆਂ ਗਈਆਂ | ਸੁਸਾਇਟੀ ਦੇ ਸੇਵਾ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਪਵਨ ਬੱਬਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਦਸੰਬਰ 2021 ਤੋਂ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ | ਸੁਸਾਇਟੀ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਦੀ ਹੈ ਜਿਨ੍ਹਾਂ ਦੀ ਮਾਸਿਕ ਆਮਦਨ ਬਹੁਤ ਘੱਟ ਹੈ, ਜੋ ਬਜ਼ੁਰਗ ਜੋੜੇ ਹਨ | ਇਸੇ ਤਰ੍ਹਾਂ ਛੇਵੇਂ ਪੜਾਅ ਤਹਿਤ ਦੂਜੇ ਮਹੀਨੇ ਦਾ ਪੋ੍ਰਟੀਨ ਯੁਕਤ ਰਾਸ਼ਨ 12 ਟੀਬੀ ਮਰੀਜ਼ਾਂ ਨੂੰ ਅਜੇ ਧੀਂਗੜਾ, ਵਿਕਾਸ ਕਟਾਰੀਆ, ਆਸ਼ਾ ਸੈਣੀ, ਜਗਦੀਸ਼ ਸ਼ਰਮਾ, ਰਾਜੀਵ ਕਪੂਰ ਅਤੇ ਨੀਲਮ ਸਚਦੇਵਾ ਦੇ ਸਹਿਯੋਗ ਨਾਲ ਦਿੱਤਾ ਗਿਆ | ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਸੁਸਾਇਟੀ ਦੇ ਮਾਰਗ ਦਰਸ਼ਕ ਸੁਰੇਨ ਲਾਲ ਕਟਾਰੀਆ ਦੇ ਸਪੁੱਤਰ ਵਿਕਾਸ ਕਟਾਰੀਆ ਨੇ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਇਕ ਲੋੜਵੰਦ ਪਰਿਵਾਰ ਨੂੰ ਗੋਦ ਲਿਆ ਹੈ | ਜ਼ਿਲ੍ਹਾ ਟੀਬੀ ਅਫ਼ਸਰ ਡਾ. ਨੀਲੂ ਚੁੱਘ ਨੇ ਮਰੀਜ਼ਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਦਵਾਈ ਦੇ ਨਾਲ-ਨਾਲ ਸਹੀ ਖ਼ੁਰਾਕ ਬਹੁਤ ਜ਼ਰੂਰੀ ਹੈ | ਉਨ੍ਹਾਂ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਮਰੀਜ਼ਾਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਆਪਣੇ ਬਰਤਨ, ਤੌਲੀਆ ਤੇ ਬਿਸਤਰਾ ਵੱਖਰਾ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ 2 ਹਫ਼ਤਿਆਂ ਤੋਂ ਵੱਧ ਸਮਾ ਖੰਘ ਹੋਵੇ ਤਾਂ ਤੁਰੰਤ ਸਿਵਲ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਪ੍ਰਦੀਪ ਗੁਪਤਾ, ਸੰਦੀਪ ਕਟਾਰੀਆ, ਕੁਲਨਾਇਕ ਵਰਮਾ ਅਤੇ ਰਿਤੂ ਬੱਬਰ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਲੋਕਤੰਤਰ ਸੈਨਾਨੀ ਸੰਘ ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ- ਦਿੱਤਾ ਮੰਗ ਪੱਤਰ ਅਗਲੀ ਖ਼ਬਰ ਅਸੂਲ ਮੰਚ ਦੀ ਮੀਟਿੰਗ-ਬਲਾਕ ਇਕਾਈ ਦੀ ਚੋਣ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।